ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਦੇ ਵਿਧਾਨ ਸਭਾ ਹਲਕੇ ਵਿੱਚ ਮਾਈਨਿੰਗ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪਿੰਡ ਵਾਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਠੇਕੇਦਾਰ ਆਹਮੋ-ਸਾਹਮਣੇ ਆ ਗਏ ਹਨ। ਦਰਅਸਲ ਸ੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੇ ਭਲਾਣ ਦੀ ਖੱਡ ਵਿੱਚ ਮਾਈਨਿੰਗ ਦਾ ਕੰਮ ਰੋਕਣ ਲਈ ਪਿੰਡ ਵਾਲੇ ਪੁੱਜੇ ਸਨ। ਕੰਮ ਰੋਕਣ ਲਈ ਦਬਾਅ ਬਣਾਇਆ ਤਾਂ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ।
ਖੱਡ ਵਿੱਚ ਕਾਫੀ ਸਮੇਂ ਤੋਂ ਮਾਈਨਿੰਗ ਦਾ ਕੰਮ ਚੱਲ ਰਿਹਾ ਸੀ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਇਹ ਨਾਜਾਇਜ਼ ਮਾਈਨਿੰਗ ਹੈ ਅਤੇ ਇਥੇ ਪੁਲਿਸ ਦੀ ਨਿਗਰਾਨੀ ਹੇਠ ਮਾਈਨਿੰਗ ਕੀਤੀ ਜਾਂਦੀ ਹੈ। ਵੀਰਵਾਰ ਸਵੇਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਮਾਈਨਿੰਗ ਵਾਲੀ ਥਾਂ ‘ਤੇ ਪੁੱਜੇ। ਜਿਥੇ ਉਨ੍ਹਾਂ ਨੇ ਕੰਮ ਬੰਦ ਕਰਨ ਦੀ ਮੰਗ ਕੀਤੀ ਪਰ ਇਸ ਦੌਰਾਨ ਠੇਕੇਦਾਰ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ ਵੀ ਹੋ ਗਈ, ਜਿਸ ਵਿਚ 20 ਦੇ ਕਰੀਬ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : T20 World Cup : ਇੰਗਲੈਂਡ ਤੋਂ ਸ਼ਰਮਨਾਕ ਹਾਰ ਮਗਰੋਂ ਡਗਆਊਟ ‘ਚ ਰੋਂਦੇ ਦਿਸੇ ਰੋਹਿਤ ਸ਼ਰਮਾ!
ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਇਥੇ ਪੁਲਿਸ ਦੀ ਨਿਗਰਾਨੀ ਹੇਠ ਮਾਈਨਿੰਗ ਕੀਤੀ ਜਾਂਦੀ ਹੈ। ਮਾਈਨਿੰਗ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੀ ਨਹੀਂ ਹੈ। ਇਸ ਲਈ ਉਹ ਇੱਥੇ ਮਾਈਨਿੰਗ ਬੰਦ ਕਰਨਾ ਚਾਹੁੰਦੇ ਹਨ। ਮਾਈਨਿੰਗ ਨੂੰ ਲੈ ਕੇ ਹੋਏ ਝੜਪ ਤੋਂ ਬਾਅਦ ਪਿੰਡ ‘ਚ ਤਣਾਅ ਬਣਿਆ ਹੋਇਆ ਹੈ। ਝੜਪ ਤੋਂ ਬਾਅਦ ਪਿੰਡ ਵਾਲਿਆਂ ਨੇ ਖੱਡ ‘ਤੇ ਡੇਰਾ ਪਾ ਲਿਆ ਹੈ। ਪਿੰਡ ਵਾਸੀ ਇਸ ਵੇਲੇ ਖੱਡ ‘ਤੇ ਮੌਜੂਦ ਹਨ ਅਤੇ ਠੇਕੇਦਾਰ ਵੀ ਆਪਣਾ ਕੰਮ ਕਰਨ ਨੂੰ ਤਿਆਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: