ਪੰਜਾਬ ਦੇ ਜਲੰਧਰ ਦੇ ਰਾਮਾਮੰਡੀ ਥਾਣੇ ਅਧੀਨ ਪੈਂਦੇ ਅਜੀਤ ਨਗਰ ‘ਚ ਦੋ ਧਿਰਾਂ ਆਪਸ ‘ਚ ਭਿੜ ਗਈਆਂ। ਦੋਵਾਂ ਧਿਰਾਂ ਨੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰੇ। ਇਸ ਲੜਾਈ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੀਆਂ ਹਨ। ਦੋਵਾਂ ਧਿਰਾਂ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਲੜਾਈ ‘ਚ ਬੇਕਰੀ ਦੇ ਮਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਥਾਣਾ ਰਾਮਾਮੰਡੀ ਦੀ ਪੁਲਿਸ ਨੇ ਪੀੜਤ ਬੇਕਰੀ ਮਾਲਕ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।
ਪੀੜਤ ਬੇਕਰੀ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਨੇ 98 ਹਜ਼ਾਰ ਰੁਪਏ ਕਿਰਾਏ ਵਜੋਂ ਲੈਣੇ ਸਨ ਪਰ ਦੂਜੀ ਧਿਰ ਪੈਸੇ ਨਹੀਂ ਦੇ ਰਹੀ। ਪੈਸਿਆਂ ਦੀ ਮੰਗ ਕਰਨ ‘ਤੇ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਸੰਜੀਵ ਕੁਮਾਰ ਨੇ ਦੱਸਿਆ ਕਿ ਪੂਜਾ ਦੀ ਲੜਕੀ ਉਸ ਕੋਲ ਕੰਮ ਕਰਦੀ ਸੀ। ਨੌਕਰੀ ਦੌਰਾਨ ਹੀ ਉਸ ਦੀ ਇੱਛਾ ਸੀ ਕਿ ਜਿਹੜੀ ਬੇਕਰੀ ਕਿਸੇ ਹੋਰ ਨੂੰ ਠੇਕੇ ‘ਤੇ ਦਿੱਤੀ ਗਈ ਸੀ, ਉਹ ਉਸ ਨੂੰ ਦੇ ਦਿੱਤੀ ਜਾਵੇ।
ਸੰਜੀਵ ਕੁਮਾਰ ਨੇ ਦੱਸਿਆ ਜਿਸ ਵਿਅਕਤੀ ਨਾਲ 1 ਸਾਲ ਪਹਿਲਾਂ ਐਗਰੀਮੈਂਟ ਹੋਇਆ ਸੀ, ਉਹ ਛੱਡ ਗਿਆ ਸੀ। ਇਸ ਲਈ ਉਸ ਨੇ ਆਪਣੀ ਦੁਕਾਨ ਪੂਜਾ ਨੂੰ ਦੇ ਦਿੱਤੀ। ਇਸ ਦੌਰਾਨ ਇਹ ਫੈਸਲਾ ਹੋਇਆ ਕਿ ਜੇਕਰ ਦੋ-ਤਿੰਨ ਮਹੀਨਿਆਂ ਵਿੱਚ ਕੰਮ ਠੀਕ ਹੋ ਗਿਆ ਤਾਂ ਅਸੀਂ ਐਗਰੀਮੈਂਟ ਕਰ ਲਵਾਂਗੇ। ਪੀੜਤ ਨੇ ਅੱਗੇ ਕਿਹਾ ਕਿ ਇਹ ਲੋਕ ਮੇਰੇ ਤੋਂ ਸਾਮਾਨ ਲੈਂਦੇ ਸਨ, ਇਨ੍ਹਾਂ ਨੇ ਪਹਿਲੇ ਮਹੀਨੇ ਦੀ ਅਦਾਇਗੀ ਕਰ ਦਿੱਤੀ, ਪਰ ਬਾਅਦ ਵਿੱਚ ਕਹਿਣ ਲੱਗੇ ਕਿ ਉਨ੍ਹਾਂ ਨੇ ਕੰਪਨੀ ਨੂੰ ਪੈਸੇ ਦਿੱਤੇ ਹਨ, ਇਸ ਲਈ ਉਹ ਪੈਸੇ ਬਾਅਦ ‘ਚ ਦੇਣਗੇ। ਅਜਿਹਾ ਕਰਦੇ ਕਰਦੇ ਉਨ੍ਹਾਂ ਕੋਲ ਉਸ ਦੇ 98 ਹਜ਼ਾਰ ਰੁਪਏ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਸਿਆਲਦਾਹ-ਅਜਮੇਰ ਐਕਸਪ੍ਰੈਸ ਬਣੀ ਬਰਨਿੰਗ ਟਰੇਨ, ਯਾਤਰੀਆਂ ਨੇ ਖਿੜਕੀਆਂ ਤੋਂ ਮਾਰੀ ਛਾਲ
ਪੀੜਤ ਨੇ ਦੱਸਿਆ ਜਦੋਂ ਕੱਲ੍ਹ ਉਹ ਦੁਕਾਨ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਮੈਨੂੰ ਆਪਣੇ ਮਾਪਿਆਂ ਨਾਲ ਗੱਲ ਕਰਨ ਲਈ ਕਿਹਾ। ਕੁਝ ਸਮੇਂ ਬਾਅਦ ਉਸ ਦੇ ਮਾਤਾ-ਪਿਤਾ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਕੇ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਦੇ ਨਾਲ ਜਾ ਰਹੀ ਉਸ ਦੀ ਪਤਨੀ ‘ਤੇ ਵੀ ਹਮਲਾ ਕੀਤਾ ਗਿਆ। ਪੀੜਤ ਨੇ ਕਿਹਾ ਉਨ੍ਹਾਂ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਦੋ ਧਿਰਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਹੈ। ਪੈਸੇ ਨਾ ਮਿਲਣ ਕਾਰਨ ਦੋਵੇਂ ਧਿਰਾਂ ਆਪਸ ਵਿੱਚ ਲੜ ਪਈਆਂ। ਥਾਣਾ ਇੰਚਾਰਜ ਨੇ ਕਿਹਾ ਕਿ ਫਿਲਹਾਲ ਦੋਵਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: