ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਦਾ ਸਿਲਸਿਲਾ ਜਾਰੀ ਹੈ। 5 ਘੰਟਿਆਂ ਵਿੱਚ 34.10 ਫੀਸਦੀ ਵੋਟਾਂ ਪਈਆਂ ਹਨ। ਦੁਪਹਿਰ 1 ਵਜੇ ਤੱਕ ਰਾਜ ਦੇ 23 ਵਿੱਚੋਂ 13 ਜ਼ਿਲ੍ਹਿਆਂ ਵਿੱਚ 35 ਫੀਸਦੀ ਤੋਂ ਵੱਧ ਵੋਟਾਂ ਪਈਆਂ। ਇਨ੍ਹਾਂ ਵਿੱਚ ਸਭ ਤੋਂ ਵੱਧ 40.59 ਫੀਸਦੀ ਵੋਟਾਂ ਫਾਜ਼ਿਲਕਾਂ ਵਿੱਚ ਪਈਆਂ ਹਨ, ਜਦਕਿ ਮੋਹਾਲੀ ਵਿੱਚ ਸਭ ਤੋਂ ਘੱਟ ਯਾਨੀ 27.22 ਫੀਸਦੀ ਵੋਟਿੰਗ ਦਰਜ ਕੀਤੀ ਗਈਹੈ। ਇਸ ਤੋਂ ਪਹਿਲਾਂ ਰਾਜ ਵਿੱਚ ਸਵੇਰੇ 9 ਵਜੇ ਤੱਕ 4.80 ਫੀਸਦੀ ਤੇ 11 ਵਜੇ ਤੱਕ 17.77 ਫੀਸਦੀ ਵੋਟਾਂ ਪਈਆਂ।
ਇਸ ਵਿਚਾਲੇ ਕਈ ਥਾਵਾਂ ‘ਤੇ ਝੜਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਬਠਿੰਡਾ ਦੇ ਨਰੁਆਣਾ ਰੋਡ ‘ਤੇ ਅਕਾਲੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਝਗੜਾ ਹੋ ਗਿਆ। ਅਕਾਲੀ ਦਲ ਦੇ ਸਾਬਕਾ ਕੌਂਸਲਰ ਹਰਜਿੰਦਰ ਟੋਨੀ ਨੇ ਕਾਂਗਰਸੀ ਵਰਕਰਾਂ ‘ਤੇ ਬਾਹਰਲੇ ਬੰਦਿਆਂ ਨਾਲ ਰਲ ਕੇ ਵੋਟਰਾਂ ਨੂੰ ਪੈਸਾ ਵੰਡਣ ਦਾ ਦੋਸ਼ ਲਾਇਆ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਹਵਾਈ ਫ਼ਾਇਰਿੰਗ ਕਰ ਦਿੱਤੀ ਤੇ ਉਨ੍ਹਾਂ ਦੀ ਇੱਕ ਗੱਡੀ ਵੀ ਭੰਨੀ। ਮਕੇ ‘ਤੇ ਪਹੁੰਚੇ ਡੀ.ਐੱਸ.ਪੀ. ਸਿਟੀ ਚਰਨਜੀਤ ਸਿੰਘ ਨੇ ਅਕਾਲੀ ਵਵਰਕਰਾਂ ਨਾਲ ਗੱਲ ਕੀਤੀ। ਦੂਜੇ ਪਾਸੇ ਘਟਨਾ ਤੋਂ ਬਾਅਦ ਕਾਂਗਰਸੀ ਮੌਕੇ ‘ਤੋਂ ਫਰਾਰ ਹੋ ਗਏ। ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਅਕਾਲੀ ਦਲ ਦੇ ਸਾਬਕਾ ਕੌਂਸਲਰ ਟੋਨੀ ਦੇ ਬਿਆਨ ਦਰਜ ਕਰੇਕ ਅਗਲੀ ਕਾਰਵਾਈ ਕਰੇਗੀ। ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਹਿਰਸਾਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੇ ਪਾਸੇ ਫ਼ਿਰੋਜ਼ਪੁਰ ਦੇ ਪਿੰਡ ਅਟਾਰੀ ਵਿੱਚ ਕਾਂਗਰਸੀਆਂ ਨੇ ਭਾਜਪਾ ਵਰਕਰਾਂ ‘ਤੇ ਜਾਨਲੇਵਾ ਹਮਲਾ ਕੀਤਾ। ਕਾਂਗਰਸੀ ਚੇਅਰਮੈਨ ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਡਾ. ਅਵਤਾਰ ਸਿੰਘ, ਗੁਰਸ਼ਰਣ ਸਿੰਘ ਸਣੇ 150 ਲੋਕਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਆਰ.ਐੱਫ.ਕੇ. ‘ਚ ਮਾਮਲਾ ਦਰਜ ਹੈ।
ਇਸ ਤੋਂ ਪਹਿਲਾਂ ਭਦੌੜ ਵਿੱਚ ਵੀ ਕਾਂਗਰਸੀ ਵਰਕਰਾਂ ਵੱਲੋਂ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ‘ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਸੀ। ਉਗੋਕੇ ਨੇ ਕਿਹਾ ਕੀ ਗੱਡੀ ਸੈਂਟਰ ਲੌਕ ਹੋ ਕਰਕੇ ਉਨ੍ਹਾਂ ਦੀ ਜਾਨ ਬਚ ਗਈ।