ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੈਰ-ਕਾਨੂੰਨੀ ਰੇਤਾ ਮਾਈਨਿੰਗ ਨਾਲ ਜੁੜੇ ਮਾਮਲੇ ਵਿੱਚ ਗ੍ਰਿਫ਼ਤਾਰ ਭੁਪਿੰਦਰ ਦੀ ਨਿਆਇਕ ਹਿਰਾਸਤ 10 ਮਾਰਚ ਤੱਕ ਵਧਾ ਦਿੱਤੀ ਗਈ ਹੈ।
ਹਨੀ ਨੂੰ ਈਡੀ ਨੇ ਰੇਤ ਮਾਈਨਿੰਗ ਮਾਮਲੇ ਵਿੱਚ ਗ੍ਰਿਪਤਾਰ ਕੀਤਾ ਸੀ। ਅਦਾਲਤ ਨੇ ਭੁਪਿੰਦਰ ਨੂੰ 11 ਫਰਵਰੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ। ਈਡੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਨੀ ਨੇ ਬਿਲਕੁਲ ਸਹਿਯੋਗ ਨਹੀਂ ਕੀਤਾ।
ਹਨੀ ਨੂੰ ਪੀ.ਐੱਮ.ਐੱਲ.ਏ. ਦੀਆਂ ਵਿਵਸਥਾਵਾਂ ਅਧੀਨ 3 ਫਰਵਰੀ ਦੇਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਮਹੀਨੇ ਛਾਪੇਮਾਰੀ ਬਾਅਦ ਈਡੀ ਨੇ 10 ਕਰੋੜ ਰੁਪਏ ਤੋਂ ਵੱਧ ਕੈਸ਼ ਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ, ਜਿਨ੍ਹਾਂ ਵਿੱਚੋਂ ਅੱਠ ਕਰੋੜ ਰੁਪਏ ਤੇ ਜ਼ਿਆਦਾਤਰ ਕਾਗਜ਼ਾਤ ਇਕੱਲੇ ਹਨੀ ਦੇ ਠਿਕਾਣਿਆਂ ਤੋਂ ਜ਼ਬਤ ਕੀਤੇ ਗਏ ਸਨ। ਇਸ ਤੋਂ ਇਲਾਵਾ 21 ਲੱਖ ਰੁਪਏ ਤੋਂ ਵੱਧ ਦਾ ਸੋਨਾ ਤੇ 12 ਲੱਖ ਰੁਪਏ ਕੀਮਤ ਵਾਲੀ ਰੋਲੇਕਸ ਘੜੀ ਜ਼ਬਤ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਈਡੀ ਨੇ ਦਾਅਵਾ ਕੀਤਾ ਸੀ ਕਿ ਭੁਪਿੰਦਰ ਸਿੰਘ ਨੇ ਕਬੂਲਿਆ ਹੈ ਕਿ ਉਸ ਨੇ ਰੇਤਾ ਮਾਈਨਿੰਗ ਨਾਲ ਜੁੜੀਆਂ ਗਤੀਵਿਧੀਆਂ ਤੇ ਅਧਿਕਾਰੀਆਂ ਦੇ ਤਬਾਦਲੇ/ ਨਿਯੁਕਤੀਆਂ ਦੇ ਬਦਲੇ ਇਹ ਰਕਮ ਲਈ ਸੀ। ਈਡੀ ਨੇ ਕਿਹਾ ਕਿ ਹਨੀ ਨੂੰ ਕੁਝ ਦਸਤਾਵੇਜ਼ਾਂ ਨਾਲ ਤਿੰਨ ਫਰਵਰੀ ਨੂੰ ਏਜੰਸੀ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਜਾਂਚ ਏਜੰਸੀ ਮੁਤਾਬਕ ਹਨੀ ਮੌਜੂਦ ਹੋਇਆ ਤੇ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਸ ਨੇ ਹੋਰ ਗੱਲਾਂ ਦੇ ਨਾਲ-ਨਾਲ ਕਿਹਾ ਕਿ ਉਹ ਮਾਈਨਿੰਗ ਸਬੰਧੀ ਸਰਗਰਮੀਆਂ ਵਿੱਚ ਸ਼ਾਮਲ ਹੈ, ਪਰ ਦੋਸ਼ ਸਾਬਤ ਕਰਨ ਵਾਲਾ ਡਾਟਾ ਸਾਹਮਣੇ ਰਖੇ ਜਾਣ ‘ਤੇ ਉਹ ਟਾਲਮਟੋਲ ਕਰਨ ਲੱਗਾ।