ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਬੀਜੇਪੀ ‘ਤੇ ਖੂਬ ਨਿਸ਼ਾਨੇ ਵਿੰਨ੍ਹੇ। ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਸ਼ਹੀਦੀ ਦਿਵਸ ‘ਤੇ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਉੰਝ ਤਾਂ ਅਸੀਂ ਸਾਰੇ ਆਜ਼ਾਦੀ ਘੁਲਾਟੀਆਂ ਦਾ ਆਦਰ ਕਰਦੇ ਹਾਂ ਪਰ ਉਨ੍ਹਾਂ ਵਿੱਚੋਂ ਦੋ ਸਿਤਾਰੇ ਬਾਬਾ ਸਾਹਿਬ ਅੰਬੋਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਸਾਰੇ ਸਰਾਕਰੀ ਦਫਤਰਾਂ ਵਿੱਚ ਲਾਉਣ ਦਾ ਫੈਸਲਾ ਕੀਤਾ ਹੈ। ਅਸੀਂ ਜਦੋਂ ਤੋਂ ਐਲਾਨ ਕੀਤਾ ਹੈ, ਬੜੀ ਅਲੋਚਨਾ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਬੀਜੇਪੀ ਵਾਲੇ ਕਹਿ ਰਹੇ ਹਨ ਕਿ ਸਾਵਰਕਰ ਤੇ ਹੇਡਗੇਵਾਰ ਦੀ ਤਸਵੀਰ ਕਿਉਂ ਨਹੀਂ ਲਾਈ। ਅਸੀਂ ਕਿਹਾ ਕਿ ਤੁਸੀਂ ਲਾ ਲਓ।’ ਸੀ.ਐੱਮ. ਨੇ ਕਿਹਾ ਕਿ ਕਾਂਗਰਸ ਵਾਲੇ ਬੋਲ ਰਹੇ ਨੇ ਕਿ ਇੰਦਰਾ ਤੇ ਸੋਨੀਆ ਗਾਂਧੀ ਦੀ ਕਿਉਂ ਨਹੀਂ ਲਗਾ ਰਹੇ, ਅਸੀਂ ਕਿਹਾ ਤੁਸੀਂ ਲਾ ਲਓ।
ਕੇਜਰੀਵਾਲ ਨੇ ਨਿਗਮ ਚੋਣਾਂ ਟਾਲਣ ‘ਤੇ ਬੀਜੇਪੀ ‘ਤੇ ਖੂਬ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਕਿਹਾ ਗਿਆ ਹੈ ਕਿ ਚੁਣੀ ਹੋਈ ਸਰਕਾਰ ਲੋਕਾਂ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਕੰਮ ਕਰੇਗੀ ਪਰ ਬੀਜੇਪੀ ਵਾਲੇ ਨਹੀਂ ਚਾਹੁੰਦੇ ਕਿ ਨਗਰ ਨਿਗਮ ਦੀਆਂ ਚੋਣਾਂ ਹੋਣ, ਚੋਣਾਂ ਟਾਲ ਰਹੇ ਹਨ। ਗਿਨੀਜ਼ ਬੁੱਕ ਆਫ ਰਿਕਾਰਡਸ ਵਾਲਿਆਂ ਦੀ ਇਨ੍ਹਾਂ ਦੇ ਭ੍ਰਿਸ਼ਟਾਚਾਰ ‘ਤੇ ਮੀਟਿੰਗ ਚੱਲ ਰਹੀ ਹੈ।
ਦਿੱਲੀ ਦੇ ਸੀਐੱਮ. ਨੇ ਕਿਹਾ ਕਿ 15 ਸਾਲਾਂ ਵਿੱਚ ਬੀਜੇਪੀ ਨੇ ਐੱਮ.ਸੀ.ਡੀ. ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਲੁੱਟ ਤੋਂ ਬਾਅਦ ਜਦੋਂ ਜਨਤਾ ਪ੍ਰੇਸ਼ਾਨ ਹੋ ਗਈ, ਜਨਤਾ ਨੇ ਬੀਜੇਪੀ ਨੂੰ ਮ਼ਜ਼ਾ ਚਖਾਉਣ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਜਨਤਾ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਦਾ ਮਨ ਬਣਾ ਲਿਆ ਸੀ ਤੇ ਚੋਣ ਕਮਿਸ਼ਨ ਨੇ ਵੀ 9 ਮਾਰਚ ਨੂੰ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ 4 ਮਾਰਚ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਚੋਣ ਕਮਿਸ਼ਨਰ ਨੂੰ ਚਿੱਠੀ ਭੇਜੀ ਗਈ, ਜਿਸ ਵਿੱਚ ਚੋਣਾਂ ਰੱਦ ਕਰਨ ਦੀ ਗੱਲ ਕਹੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਪੂਰੀ ਦੁਨੀਆ ਵਿੱਚ ਅਜਿਹਾ ਕਿਤੇ ਨਹੀਂ ਹੋਇਆ ਜਦੋਂ ਪ੍ਰਧਾਨ ਮੰਤਰੀ ਸਿੱਧੇ ਚੋਣ ਕਮਿਸ਼ਨਰ ਨੂੰ ਫੋਨ ਕਰੇ ਤੇ ਚਿੱਠੀ ਲਿਖ ਕੇ ਚੋਣਾਂ ਰੱਦ ਕਰਨ ਲਈ ਕਹੇ। ਉਨ੍ਹਾਂ ਕਿਹਾ ਹੈ ਕਿ ਇਹੀ ਕਾਰਨ ਹੈ ਕਿ ਬੀਜੇਪੀ ਬਾਬਾ ਸਾਹਿਬ ਅੰਬੇਡਕਰ ਤੋਂ ਨਫਰਤ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਲੱਗਦਾ ਹੈ ਕਿ ਜੇ ਬਾਬਾ ਸਾਹਿਬ ਨਾ ਹੁੰਦੇ, ਤਾਂ ਦੇਸ਼ ਵਿੱਚ ਜਨਤੰਤਰ ਵੀ ਨਾ ਹੁੰਦਾ।
ਉਨ੍ਹਾਂ ਕਿਹਾ ਕਿ ਇਹ (ਬੀਜੇਪੀ ਵਾਲੇ) ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਅਸੀਂ ਤਾਂ ਸਭ ਤੋਂ ਛੋਟੀ ਪਾਰਟੀ ਹਾਂ, ਫਿਰ ਵੀ ਡਰ ਗਏ, ਇੰਨੀ ਕਾਇਰਤਾ?