ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਦੀ ਅੰਬਾਲਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਪਿੱਛੋਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਡੀਸੀ-ਐੱਸ.ਪੀ. ਸਣੇ ਐਂਬੁਲੈਂਸ ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਸੀ.ਐੱਮ. ਖੱਟਰ ਹੈਲੀਕਾਪਟਰ ਤੋਂ ਬਾਹਰ ਨਹੀਂ ਆਏ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਅੰਬਾਲਾ ਲਈ ਰਵਾਨਾ ਹੋਇਆ ਸੀ ਪਰ 4.35 ‘ਤੇ ਤਕਨੀਕੀ ਖਰਾਬੀ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਦੇ ਹੈਲੀਕਾਪਟਰ ਦੀ ਅੰਬਾਲਾ ਸ਼ਹਿਰ ਦੇ ਪੁਲਿਸ ਲਾਈਨ ਗ੍ਰਾਊਂਡ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਰੋਟਰਕ੍ਰਾਫਟ ਦੇ ਏਸੀ ਫੈਨ ਵਿੱਚ ਗੜਬੜੀ ਹੋ ਗਈ ਸੀ। ਇਥੇ ਲਗਫਭਗ 35 ਮਿੰਟਾਂ ਤੱਕ ਸੀ.ਐੱਮ. ਦਾ ਹੈਲੀਕਾਪਟਰ ਰਿਹਾ ਤੇ ਕਰੀਬ 5.08 ‘ਤੇ ਹੈਲੀਕਾਪਟਰ ਨੇ ਟੇਕ ਆਫ਼ ਕੀਤਾ।
ਲੈਂਡਿੰਗ ਦੀ ਸੂਚਨਾ ਮਿਲਦੇ ਹੀ ਤੁਰੰਤ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਮੁੱਖ ਮੰਤਰੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਤੁਰੰਤ ਐਂਬੁਲੈਂਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾ ਲਈਆਂ ਗਈਆਂ। ਪੁਲਿਸ ਲਾਈਨ ਗ੍ਰਾਊਂਡ ਨੂੰ ਇਸ ਦੌਰਾਨ ਭਾਰੀ ਪੁਲਿਸ ਦਸਤਿਆਂ ਨੇ ਘੇਰ ਲਿਆ ਅਤੇ ਕਿਸੇ ਨੂੰ ਵੀ ਗ੍ਰਾਊਂਡ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅੰਬਾਲਾ ਦੇ ਐੱਸ.ਪੀ. ਜਸ਼ਨਦੀਪ ਸਿੰਘ ਰੰਧਾਵਾ ਜਿਨ੍ਹਾਂ ਦਾ ਦਫਤਰ ਗ੍ਰਾਊਂਡ ਤੋਂ ਸਿਰਫ 50 ਮੀਟਰ ਦੂਰ ਸੀ, ਮੌਕੇ ਵਾਲੀ ਥਾਂ ‘ਤੇ ਪਹੁੰਚੇ ਤੇ ਹੈਲੀਕਾਪਟਰ ਦੇ ਕੋਲ ਗਏ ਜਿਸ ਵਿੱਚ ਸੀ.ਐੱਮ. ਖੱਟਰ ਮੌਜੂਦ ਸਨ।
ਮਿਲੀ ਜਾਣਕਾਰੀ ਮੁੱਖ ਮੰਤਰੀ ਦਾ ਸ਼ਨੀਵਾਰ ਨੂੰ ਲੁਧਿਆਣਾ ਵਿਚ ਸਵੇਰੇ 11 ਵਜੇ ਪ੍ਰੋਗਰਾਮ ਸੀ ਪਰ ਸੀ.ਐੱਮ. ਕੁਝ ਕਾਰਨਾਂ ਕਰਕੇ ਉਥੇ ਪਹੁੰਚ ਨਹੀਂ ਸਕੇ। ਇਸ ਪਿੱਛੋਂ ਸੀ.ਐੱਮ. ਖੱਟਰ ਜਗਰਾਓਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ।