ਸੀਐੱਮ ਮਨੋਹਰ ਲਾਲ ਨੇ ਸੋਮਵਾਰ ਨੂੰ ਭਿਵਾਨੀ ਦੇ ਖੜਕ ਪਿੰਡ ‘ਚ ਜਨ ਸੰਵਾਦ ਪ੍ਰੋਗਰਾਮ ‘ਚ ਜੱਜ ‘ਤੇ ਕੀਤੀ ਵਿਵਾਦਿਤ ਟਿੱਪਣੀ ‘ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ, ‘ਮੈਂ ਅਦਾਲਤ ਦਾ ਸਨਮਾਨ ਕਰਦਾ ਹਾਂ। ਮੈਂ ਉੱਥੇ ਤੁਰੰਤ ਪ੍ਰਭਾਵ ਨਾਲ ਇਹ ਵੀ ਕਿਹਾ ਸੀ ਕਿ ਫੈਸਲਾ ਅਦਾਲਤ ਵੱਲੋਂ ਲਿਆ ਜਾਂਦਾ ਹੈ ਅਤੇ ਅਜਿਹਾ ਹੀ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਖੀਰ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਗਤੀ ਰੱਖ ਕੇ ਹੀ ਚੀਜ਼ਾਂ ਨੂੰ ਅੱਗੇ ਵਧਾਉਂਦੀਆਂ ਹਨ।
ਜਨਤਾ ਦੇ ਹਿੱਤ ਵਿੱਚ ਕੰਮ ਕਰਦੇ ਹਨ। ਭਾਵੇਂ ਅਦਾਲਤ ਹੋਵੇ ਜਾਂ ਕਾਰਜਪਾਲਿਕਾ। ਇਹ ਇੱਕ ਸਵਾਲ ਸੀ ਜਿਸ ਵਿੱਚ ਦੇਰੀ ਬਹੁਤ ਜ਼ਿਆਦਾ ਹੋ ਗਈ। ਪ੍ਰੀਖਿਆ ਹੋ ਗਈ, ਬਾਅਦ ਵਿੱਚ ਨਤੀਜਾ ਕੱਢ ਦਿੱਤਾ। ਨਤੀਜੇ ਤੋਂ ਬਾਅਦ ਸਟੇ ਹੋ ਗਿਆ। ਤਾਂ ਉਹ ਇੱਕ ਅਸਭਾਵਿਕ ਜਿਹੀ ਟਿੱਪਣੀ ਸੀ, ਮੈਨੂੰ ਲੱਗਦਾ ਹੈ ਕਿ ਉਹ ਟਿੱਪਣੀ ਨਹੀਂ ਹੋਣੀ ਚਾਹੀਦੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਮਾਮਲਾ ਕਿਸੇ ਵਿਸ਼ੇਸ਼ ਜੱਜ ਤੱਕ ਪਹੁੰਚਿਆ ਹੈ ਤਾਂ ਮੈਂ ਉਨ੍ਹਾਂ ਸ਼ਬਦਾਂ ਨੂੰ ਵੀ ਵਾਪਸ ਲੈ ਲੈਂਦਾ ਹਾਂ। ਮੇਰੀ ਭਾਵਨਾ ਇਹ ਸੀ ਕਿ ਬਹੁਤ ਦੇਰੀ ਹੋਈ ਹੈ, ਕਿਉਂਕਿ ਦੇਰੀ ਕਾਰਨ ਹਜ਼ਾਰਾਂ ਲੋਕ ਸਿਲੈਕਸ਼ਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਟ੍ਰੇਨਿੰਗ ਦਾ ਕੰਮ ਨਹੀਂ ਮਿਲ ਪਾ ਰਿਹਾ।
ਦੱਸ ਦੇਈਏ ਕਿ ਸੀਐੱਮ ਮਨੋਹਰ ਲਾਲ ਨੇ ਭਿਵਾਨੀ ਦੇ ਪਿੰਡ ਖਰਕ ਵਿੱਚ ਪੁਲਿਸ ਭਰਤਤੀ ਦੀਆਂ ਨਿਯੁਕਤੀਆਂ ਵਿੱਚ ਦੇਰ ਨੂੰ ਲੈ ਕੇ ਕੁਝ ਬਿਨੈਕਾਰਾਂ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ ਕਿਹਾ ਸੀ ਕਿ ਤੁਹਾਡੇ ਵਿੱਚੋਂ ਹੀ ਕੁਝ ਹਨ, ਜੋ ਕੋਰਟ ਚਲੇ ਗਏ, ਜਿਸ ‘ਤੇ ਜੱਜ ਨੇ ਸਟੇ ਦੇ ਦਿੱਤਾ। ਇੱਕ ਜੱਜ ਹਨ, ਉਨ੍ਹਾਂ ਦੇ ਮੱਥੇ ਵਿੱਚ ਕੁਝ ਗੜਬੜ ਹੈ, ਉਸ ਨੂੰ ਠੀਕ ਕਰਾਂਗੇ। ਕਰੀਬ 3 ਹਜ਼ਾਰ ਦੀਆਂ ਜੁਆਇਨਿੰਗ ਹੋ ਗਈਆਂ ਹਨ, ਬਾਕੀ ਨੂੰ ਵੀ ਜਲਦ ਕਰਾ ਦੇਣਗੇ।
ਇਨੈਲੋ ਦੇ ਕੌਮੀਜਨਰਲ ਸਕੱਤਰ ਅਭੈ ਚੌਟਾਲਾ ਨੇ ਕਿਹਾ ਕਿ ਜੱਜ ਖਿਲਾਫ ਟਿੱਪਣੀ ਦੇ ਮਾਮਲੇ ਵਿੱਚ ਹਾਈਕੋਰਟ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਹੈ। ਅਸੀਂ ਪਾਰਟੀ ਦੇ ਲੀਗਲ ਸੈੱਲ ਤੇ ਹਾਈਕੋਰਟ ਦੇ ਵਕੀਲਾਂ ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਦੀ ਰਾਏ ‘ਤੇ ਲੋੜ ਪੈਣ ‘ਤੇ ਕੋਰਟ ਦੀ ਉਲੰਘਣਾ ਦੇ ਸਬੰੰਧ ਵਿੱਚ ਪਟੀਸ਼ਨ ਦਾਇਰ ਕੀਤੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: