ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਨਵੇਂ ਬਣੇ ਮੰਤਰੀ ਹੁਣ ਤੋਂ ਸਰਕਾਰੀ ਘਰਾਂ ਵਿੱਚ ਰਹਿਣਗੇ। ‘ਦਿ ਈਸਟ ਪੰਜਾਬ ਮਿਨਿਸਟਰ ਸੈਲਰੀਜ਼ ਐਕਟ 1947 ਦੇ ਤਹਿਤ 10 ਕੈਬਨਿਟ ਮੰਤਰੀਆਂ ਨੂੰ ਚੰਡੀਗੜ੍ਹ ਵਿੱਚ ਸਰਕਾਰੀ ਘਰ ਅਲਾਟ ਕਰ ਦਿੱਤੇ ਗਏ ਹਨ ਤੇ ਉਹ ਜਲਦ ਹੀ ਆਪਣੀ ਨਵੀਂ ਰਿਹਾਇਸ਼ ਵਿੱਚ ਸ਼ਿਫਟ ਹੋ ਸਕਦੇ ਹਨ।
ਤਿੰਨ ਮੰਤਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ-2 ਵਿੱਚ ਤੇ ਬਾਕੀ ਸੱਤ ਮੰਤਰੀਆਂ ਨੂੰ ਸੈਕਟਰ-39 ਵਿੱਚ ਸਰਕਾਰੀ ਘਰ ਅਲਾਟ ਕੀਤੇ ਗਏ ਹਨ। ਸੈਕਟਰ 2 ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ ਤੇ ਬਲਜੀਤ ਦੀ ਸਰਕਾਰੀ ਰਿਹਾਇਸ਼ ਹੋਵੇਗੀ। ਜਦਕਿ ਸੈਕਟਰ 39 ਵਿੱਚ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ, ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ, ਬ੍ਰਹਮ ਸ਼ੰਕਰ, ਲਾਲਜੀਤ ਸਿੰਘ ਭੁੱਲਰ ਤੇ ਲਾਲ ਚੰਦ ਦਾ ਘਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਅਲਾਟਮੈਂਟ ਮੁਤਾਬਕ ਇਹ ਮਕਾਨ ਰੈਂਟ ਫ੍ਰੀ ਫਰਨਿਸ਼ਡ ਹੋਣਗੇ। ਇਸ ਸਰਕਾਰੀ ਮਕਾਨ ਦੀ ਸਾਂਭ-ਸੰਭਾਲ/ ਮੁਰੰਮਤ ਆਦਿ ਦਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਬਿਜਲੀ-ਪਾਣੀ ਦੇ ਬਿੱਲ ਵੀ ਸਰਕਾਰ ਵੱਲੋਂ ਹੀ ਅਦਾ ਕੀਤੇ ਜਾਣਗੇ। ਮੰਤਰੀ ਅਹੁਦੇ ਤੋਂ ਹੱਟ ਜਾਣ ਤੋਂ ਬਾਅਦ ਇਸ ਰਿਹਾਇਸ਼ ਨੂੰ ਵੱਧ ਤੋਂ ਵੱਧ 15 ਦਿਨਾਂ ਤੱਕ ਖਾਲੀ ਕੀਤਾ ਜਾ ਸਕਦਾ ਹੈ।