MCD ਦਿੱਲੀ ਚੋਣਾਂ ਵਿੱਚ ਜਿੱਤ ਮਗਰੋਂ ਆਮ ਆਦਮੀ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ‘ਆਪ’ ਨੇ MCD ‘ਚ ਬੀਜੇਪੀ ਦੇ 15 ਸਾਲਾਂ ਦੇ ਰਾਜ ‘ਤੇ ‘ਝਾੜੂ’ ਫੇਰ ਦਿੱਤਾ ਹੈ। ਇਸ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਵੀ ਐਗਜ਼ਿਟ ਪੋਲ ਗਲਤ ਸਾਬਿਤ ਹੋਵੇਗਾ ਅਤੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਵੱਡਾ ਚਮਤਕਾਰ ਕਰੇਗੀ।
ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ। ਚੋਣਾਂ ਲੜਦੇ ਤਾਂ ਨੇਤਾ ਹਨ, ਪਰ ਜਿੱਤਦੀ ਜਨਤਾ, ਅੱਜ ਜਨਤਾ ਜਿੱਤ ਗਈ ਹੈ। ਤੁਸੀਂ ਆਪਣੇ ਦੋਸਤਾਂ-ਵੱਡੇ ਭਰਾਵਾਂ ਨੂੰ ਜਿਤਾਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਦਿੱਲੀ ਵਿੱਚ ਐਗਜ਼ਿਟ ਪੋਲ ਦੇ ਨਤੀਜੇ ਗਲਤ ਸਾਬਿਤ ਹੋਣਗੇ। ਦਰਅਸਲ ਜ਼ਿਆਦਾਤਰ ਐਗਜ਼ਿਟ ਪੋਲਸ ਨੇ ਐੱਮ.ਸੀ.ਡੀ. ਵਿੱਚ ‘ਆਪ’ ਦੀ ਬੰਪਰ ਜਿੱਤ ਦਾ ਦਾਅਵਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 134 ਵਾਰਡ ਜਿੱਤ ਕੇ 250 ਮੈਂਬਰੀ ਲੋਕਲ ਬਾਡੀ ਵਿੱਚ ਪੂਰਾ ਬਹੁਮਤ ਹਾਸਲ ਕਰ ਲਿਆ ਹੈ। ਦੂਜੇ ਪਾਸੇ ਦਿੱਲੀ ਨਗਰ ਨਿਗਮ ਵਿੱਚ ਪਿਛਲੇ 15 ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ ਨੇ 104 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ‘ਆਪ’ ਦੇ ਵਰਕਰਾਂ ਵਿੱਚ ਇਨ੍ਹਾਂ ਚੋਣਾਂ ‘ਚ ਮੱਲ੍ਹਾਂ ਮਾਰਨ ‘ਤੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਦੂਜੇ ਪਾਸੇ ਦਿੱਲੀ ਬੀਜੇਪੀ ਨੇ ਮੀਟਿੰਗ ਸੱਦੀ ਹੈ।
ਇਹ ਵੀ ਪੜ੍ਹੋ : MCD ਚੋਣਾਂ : ਜਿੱਤ ਮਗਰੋਂ ਬੋਲੇ ਕੇਜਰੀਵਾਲ, ‘ਸਿਆਸਤ ਹੋ ਗਈ, ਹੁਣ ਸਾਥ ਤੇ PM ਦਾ ਅਸ਼ੀਰਵਾਦ ਚਾਹੀਦੈ’
ਦਿੱਲੀ ਐੱਮ.ਸੀ.ਡੀ. ਚੋਣਾਂ ਦੇ ਨਤੀਜਿਆਂ ਮਗਰੋਂ ਸੂਬਾ ਬੀਜੇਪੀ ਦੇ ਪ੍ਰਮੁੱਖ ਅਹੁਦੇਦਾਰਾਂ ਦੀ 5.30 ਵਜੇ ਮੀਟਿੰਗ ਸੱਦੀ ਗਈ ਹੈ। ਇਸ ਦੇ ਨਲਾ ਹੀ ਇਨ੍ਹਾਂ ਚੋਣਾਂ ਵਿੱਚ ਜਿੱਤੇ ਹੋਏ ਪਾਰਟੀ ਦੇ ਕੌਂਸਲਰਾਂ ਨੂੰ ਸ਼ਾਮ 7.30 ਵਜੇ ਸੂਬਾ ਬੀਜੇਪੀ ਦਫਤਰ ਬੁਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: