ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਆਪਣਾ 55ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਨੂੰ ਅਸਲ ਲੋਕ-ਮੁੱਦਿਆਂ ‘ਤੇ ਲੈ ਕੇ ਆਉਣ ਵਾਲਾ ਇਕਲੌਤਾ ਇਨਸਾਨ, ਪ੍ਰਮਾਤਮਾ ਕਰੇ ਤੁਹਾਡਾ ਹਿੰਮਤ-ਹੌਂਸਲਾ ਇਸੇ ਤਰ੍ਹਾਂ ਬਰਕਰਾਰ ਰਹੇ। ਉਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ ਅਤੇ ਆਮ ਆਦਮੀ ਨੂੰ ਬਦਲਾਅ ਲਿਆਉਣ ਲਈ ਤਾਕਤਵਰ ਬਣਾਇਆ। ਪ੍ਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਦੀ ਅਸੀਸ ਦੇਵੇ ਤਾਂਜੋ ਉਹ ਦੇਸ਼ ਦੀ ਸੇਵਾ ਕਰ ਸਕਣ।
ਰਾਘਵ ਚੱਢਾ ਨੇ ਵੀ ਇਸ ਮੌਕੇ ਅਰਵਿੰਦ ਕੇਜਰੀਵਾਲ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਲੱਖਾਂ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ, ਸਿਆਸਤ ਦੀ ਪਰਿਭਾਸ਼ਾ ਬਦਲਣ ਵਾਲੇ ਮੇਰੇ ਗੁਰੂ, ਦਿੱਲੀ ਦੇ ਯਸ਼ਸਵੀ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਖੂਬ ਸਾਰੀਆਂ ਸ਼ੁਭਕਾਮਨਾਵਾਂ। ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ, ਲੰਮੀ ਉਮਰ ਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ।
ਡਾ. ਅਮਨਦੀਪ ਅਰੋੜਾ ਨੇ ਉਨ੍ਹਾਂ ਨੂੰ ਦੇਸ਼ ਵਿੱਚ ਸਿਆਸਤੀ ਤਬਦੀਲੀ ਦੇ ਮਹਾਨਾਇਕ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਆਨ ਬਾਨ ਤੇ ਸ਼ਾਨ ਅਰਵਿੰਦ ਕੇਜਰੀਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
ਵੀਡੀਓ ਲਈ ਕਲਿੱਕ ਕਰੋ -: