ਮੁੱਖ ਮੰਤਰੀ ਭਗਵੰਤ ਮਾਨ ਅੱਜ ਪਤਨੀ ਡਾ. ਗੁਰਪ੍ਰੀਤ ਕਰ ਨਾਲ ਪਹਿਲੀ ਹੋਲੀ ਮਨਾਉਣਗੇ। ਮੁੱਖ ਮੰਤਰੀ ਬਣਨ ਮਗਰੋਂ ਜੁਲਾਈ 2022 ਵਿੱਚ ਮਾਨ ਦੇ ਡਾ. ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਤੇ ਲਾਵਾਂ ਫੇਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ‘ਚ ਹੋਏ ਸਨ। ਦੋ ਦਿਨ ਪਹਿਲਾਂ ਦੋਵੇਂ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਸ੍ਰੀ ਕੇਸ਼ਗੜ੍ਹ ਸਾਹਿਬ ਵਿੱਚ ਨਤਮਸਤਕ ਵੀ ਹੋਏ।
ਸੀ.ਐੱਮ. ਮਾਨ ਅੱਜ ਆਪਣੇ ਪਰਿਵਾਰ, ਕਰੀਬੀ ਦੋਸਤਾਂ ਅਤੇ ਮੰਤਰੀਆਂ ਨਾਲ ਹੋਲੀ ਦਾ ਤਿਉਹਾਰ ਸੈਲੀਬ੍ਰੇਟ ਕਰਨਗੇ। ਉਨ੍ਹਾਂ ਦਾ ਵਧੇਰੇ ਸਟਾਫ ਵੀ ਅੱਜ ਛੁੱਟੀ ‘ਤੇ ਹੈ। ਮਾਨ ਅੱਜ ਦਾ ਪੂਰਾ ਦਿਨ ਆਪਣੇ ਕਰੀਬੀਆਂ ਨਾਲ ਹੀ ਬਿਤਾਉਣਗੇ।
ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸਾਰੇ-ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਹੋਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਪਰਮਾਤਮਾ ਕਰੇ ਹੋਲੀ ਦੇ ਰੰਗਾਂ ਵਾਂਗ ਤੰਦਰੁਸਤੀ, ਖੁਸ਼ਹਾਲੀ ਤੇ ਤਰੱਕੀ ਦੇ ਰੰਗ ਸਾਰਿਆਂ ਦੀ ਜ਼ਿੰਦਗੀ ਵਿੱਚ ਭਰੇ ਜਾਣ। ਪੰਜਾਬ ਤੇ ਪੰਜਾਬੀ ਸਦਾ ਵਾਂਗ ਹੱਸਦੇ-ਵੱਸਦੇ ਰਹਿਣ।
ਇਹ ਵੀ ਪੜ੍ਹੋ : ਪੰਜਾਬ ਦੀਆਂ 14 ਪੰਚਾਇਤਾਂ ‘ਚ 18 ‘ਮ੍ਰਿਤਕਾਂ’ ਤੋਂ ਕਰਾ ਦਿੱਤੇ ਵਿਕਾਸ ਕਾਰਜ, ਕੈਗ ਦੀ ਰਿਪੋਰਟ ‘ਚ ਖੁਲਾਸਾ
ਮਾਨ ਸਰਕਾਰ ਨੇ ਸਾਰੇ ਪੰਜਾਬ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਅਤੇ ਹੋਲਾ ਮਹੱਲਾ ਦੀ ਵਧਾਈ ਦਿੱਤੀ ਹੈ। ਅੱਜ ਜਿੱਥੇ ਪੂਰਾ ਦੇਸ਼ ਹੋਲੀ ਦੇ ਤਿਉਹਾਰ ਵਿੱਚ ਡੁੱਬਿਆ ਹੋਇਆ ਹੈ, ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਦੇ ਜੋੜ ਮੇਲੇ ਮੌਕੇ ਲੱਖਾਂ ਸ਼ਰਧਾਲੂ ਪਹੁੰਚ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: