ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਅਦਾਲਤ ‘ਚ ਵੀਰਵਾਰ ਨੂੰ ਮਾਣਹਾਨੀ ਮਾਮਲੇ ‘ਚ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਅਦਾਲਤ ਨੇ ਹੁਣ ਉਨ੍ਹਾਂ ਨੂੰ 5 ਦਸੰਬਰ ਨੂੰ ਮੁੜ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਲੀਡਰਾਂ ਦੀ ਮਾਣਹਾਨੀ ਹੁੰਦੀ ਹੈ, ਉਨ੍ਹਾਂ ਨੇ 70 ਸਾਲਾਂ ਤੋਂ ਦੇਸ਼ ਦੇ ਕਰੋੜਾਂ ਨਾਗਰਿਕਾਂ ਦੀ ਮਾਣਹਾਨੀ ਕੀਤੀ ਹੈ, ਉਨ੍ਹਾਂ ਦੀ ਕੋਈ ਕੀਮਤ ਨਹੀਂ, ਕੋਈ ਸਨਮਾਨ ਨਹੀਂ ਹੈ। ਜੇ ਅਰਵਿੰਦ ਕੇਜਰੀਵਾਲ ਕੁਝ ਕਹਿੰਦੇ ਹਨ, ਸੰਜੇ ਸਿੰਘ ਕੁਝ ਕਹਿੰਦੇ ਹਨ, ਜੇ ਭਗਵੰਤ ਮਾਨ ਕੁਝ ਕਹਿੰਦੇ ਹਨ ਤਾਂ ਇਹ ਮਾਣਹਾਨੀ ਹੈ। ਇਕੱਲਾ ਮਾਣ ਰਹਿ ਗਿਆ ਇਨ੍ਹਾਂ ਦਾ ਬਸ।
ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਪਿੰਡ ਫਫੜਾ ਵਿੱਚ ਇੱਕ ਟੂਰਨਾਮੈਂਟ ਵਿੱਚ ਗਏ ਹੋਏ ਸਨ। ਜੇ ਉਨ੍ਹਾਂ ਨੂੰ ਉਥੇ ਬੋਲਣ ਨਹੀਂ ਦਿੱਤਾ ਜਾਂਦਾ ਤਾਂ ਉਥੋਂ ਦੇ ਲੋਕਾਂ ‘ਤੇ ਮਾਣਹਾਨੀ ਕਰਨ। ਜੇ ਕਾਂਗਰਸ ਟਿਕਟ ਨਹੀਂ ਦਿੰਦੀ ਤਾਂ ਰਾਹੁਲ ਗਾਂਧੀ ‘ਤੇ ਮਾਣਹਾਨੀ ਕਰਨ। ਪਾਰਟੀ ਫੰਕਸ਼ਨ ‘ਚ ਕੁਰਸੀ ਨਹੀਂ ਮਿਲੀ ਤਾਂ ਉਥੇ ਮਾਣਹਾਨੀ ਕਰਨ। ਮਾਨ ਨੇ ਕਿਹਾ ਕਿ ਮਾਣਹਾਨੀ ਦਾ ਮਜ਼ਾਕ ਬਣਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਅਦਾਲਤ ਦਾ ਸਤਿਕਾਰ ਕਰਦੇ ਹਨ। ਸੀਐਮ ਸੈਸ਼ਨ ਕੋਰਟ ਤੋਂ ਵੱਡਾ ਨਹੀਂ ਹੈ। ਜਦੋਂ ਚਾਹੇ ਅਦਾਲਤ ਉਨ੍ਹਾਂ ਨੂੰ ਬੁਲਾ ਸਕਦੀ ਹੈ ਅਤੇ ਉਹ ਆਉਣਗੇ।
ਇਹ ਵੀ ਪੜ੍ਹੋ : VC ਦੀ ਨਿਯੁਕਤੀ ‘ਤੇ ਬਵਾਲ, CM ਮਾਨ ਨੇ ਰਾਜਪਾਲ ਨੂੰ ਪੁੱਛਿਆ, ‘ਇਹ ਸਭ ਕਰਨ ਲਈ ਤੁਹਾਨੂੰ ਕੌਣ ਆਖ ਰਿਹੈ?’
ਮਾਨਸਾ ਵਿੱਚ ਸੀ.ਐੱਮ. ਮਾਨ ਦੀ ਪੇਸ਼ੀ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਅਦਾਲਤ ਦੇ ਚਾਰੇ ਪਾਸੇ ਪੁਲਿਸ ਚੌਕਸ ਰਹੀ। ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਵੀ ਝਾੜੂ ਲੈ ਕੇ ਸਵੇਰ ਤੋਂ ਹੀ ਸਫ਼ਾਈ ਵਿੱਚ ਰੁੱਝੇ ਨਜ਼ਰ ਆਏ।
ਇਹ ਮਾਮਲਾ ਹੈ
ਜ਼ਿਕਰਯੋਗ ਹੈ ਕਿ ਸਾਲ 2019 ‘ਚ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਭਗਵੰਤ ਮਾਨ ‘ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਾਜਰ ਸਿੰਘ ‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਤਤਕਾਲੀ ਸਾਂਸਦ ਅਤੇ ਮੌਜੂਦਾ ਸੀਐਮ ਪੰਜਾਬ ਭਗਵੰਤ ਮਾਨ ਨੇ ਨਾਜਰ ਸਿੰਘ ਮਾਨਸ਼ਾਹੀਆ ‘ਤੇ 10 ਕਰੋੜ ਰੁਪਏ ਲੈ ਕੇ ਪਾਰਟੀ ਬਦਲ ਕੇ ਪੰਜਾਬ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਬਣਨ ਦਾ ਦੋਸ਼ ਲਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: