ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਅਗਲੀ ਬੈਠਕ ਸੱਦੀ ਗਈ ਹੈ। ਇਹ ਬੈਠਕ ਮੰਗਲਵਾਰ ਦਿਨ 28.6.2022 ਨੂੰ ਬਾਅਦ ਦੁਪਿਹਰ 2.30 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ ਪੰਜਾਬ ਸਿਵਲ ਸਕੱਤਰੇਤ-ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿਚ ਜਾਰੀ ਕੀਤਾ ਜਾਵੇਗਾ। ਇਹ ਕਿਆਸ ਲਗਾਏ ਜਾ ਰਹੇ ਹਨ ਕਿ CM ਮਾਨ ਵੱਲੋਂ ਕੱਲ੍ਹ ਸੱਦੀ ਕੈਬਨਿਟ ਦੀ ਬੈਠਕ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।
ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕੀਤਾ ਗਿਆ । ਸੰਗਰੂਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਹਾਰੀ ਆਮ ਆਦਮੀ ਪਾਰਟੀ ‘ਤੇ ਬਦਲਾਅ ਦਿਖਾਉਣ ਦਾ ਦਬਾਅ ਹੈ। ਇਸ ਦੀ ਛਾਪ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਬਜਟ ਵਿਚ ਸਾਫ ਦਿਖੀ ਜਿਸ ਵਿਚ ਸਭ ਤੋਂ ਵੱਧ ਧਿਆਨ ਸਿੱਖਿਆ ਤੇ ਸਿਹਤ ‘ਤੇ ਦੇਣਾ ਪਿਆ। ਦੋਵਾਂ ਨੂੰ ਸੁਧਾਰਨ ਲਈ ਵਾਅਦੇ ਕਰਕੇ ‘ਆਪ’ ਪੰਜਾਬ ਦੀਆਂ 117 ‘ਚੋਂ 92 ਸੀਟਾਂ ਜਿੱਤ ਕੇ ਸੱਤਾ ਵਿਚ ਆਈ ਹੈ। ਸਰਕਾਰ ਨੇ 2022-23 ਲਈ ਸਿੱਖਿਆ ਦਾ ਬਜਟ 16 ਫੀਸਦੀ ਤੇ ਸਿਹਤ ਦਾ 24 ਫੀਸਦੀ ਵਧਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: