ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਲਈ ਚੇਅਰਮੈਨਾਂ ਦੀ ਨਿਯੁਕਤੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ “ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਸਾਡੀ ਟੀਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਵਿਸਥਾਰ…ਮਿਲ ਰਹੀਆਂ ਹਨ ਨਵੀਆਂ ਜ਼ਿੰਮੇਵਾਰੀਆਂ …ਵੱਖ-ਵੱਖ ਵਿਭਾਗਾਂ ਦੇ ਨਵੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ …ਸਭ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ..”
ਜਾਰੀ ਕੀਤੀ ਗਈ ਸੂਚੀ ਮੁਤਾਬਕ ਰਮਨ ਬਹਿਲ ਨੂੰ ਹੈਲਥ ਸਿਸਟਮ ਕਾਰਪੋਰੇਸ਼ਨ ਸੌਂਪਿਆ ਗਿਆ ਹੈ। ਇੰਦਰਜੀਤ ਮਾਨ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਡਾ: ਸੰਨੀ ਆਹਲੂਵਾਲੀਆ ਨੂੰ ਜਲ ਸਪਲਾਈ ਅਤੇ ਸੀਵਰੇਜ ਬੋਰਡ, ਨਰਿੰਦਰ ਸ਼ੇਰਗਿੱਲ ਨੂੰ ਮਿਲਕਫੈਡ , ਰਣਜੀਤ ਚੀਮਾ ਨੂੰ ਜਲ ਸਰੋਤ ਪ੍ਰਬੰਧਨ ਕਾਰਪੋਰੇਸ਼ਨ, ਅਸ਼ੋਕ ਕੁਮਾਰ ਸਿੰਗਲਾ (ਲੱਖਾ) ਨੂੰ ਗਊ ਸੇਵਾ ਸਮਿਤੀ ਕਮਿਸ਼ਨ, ਵਿਭੂਤੀ ਸ਼ਰਮਾ ਨੂੰ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ, ਅਨਿਲ ਠਾਕੁਰ ਨੂੰ ਵਪਾਰੀ ਬੋਰਡ, ਗੁਰਦੇਵ ਸਿੰਘ ਨੂੰ ਰਾਜ ਗੁਦਾਮ ਨਿਗਮ ਪੰਜਾਬ , ਮੋਹਿੰਦਰ ਸਿੱਧੂ ਨੂੰ ਰਾਜ ਬੀਜ ਨਿਗਮ ਪੰਜਾਬ, ਸੁਰੇਸ਼ ਗੋਇਲ ਨੂੰ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਨਵਦੀਪ ਜੀਦਾ ਨੂੰ ਸ਼ੂਗਰਫੈਡ , ਬਲਬੀਰ ਸਿੰਘ ਪੰਨੂ ਨੂੰ ਪਨਸਪ, ਰਾਕੇਸ਼ ਪੁਰੀ ਨੂੰ ਜੰਗਲਾਤ ਵਿਕਾਸ ਨਿਗਮ ਵਿਭਾਗ ਸੌਂਪਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: