ਮੁੱਖ ਮੰਤਰੀ ਭਗਵੰਤ ਮਾਨ ਨੇ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਜਵਾਨਾਂ ਦੀ ਆਤਮਿਕ ਸ਼ਾਂਤੀ ਤੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਸੀ.ਐੱਮ. ਮਾਨ ਨੇ ਕਿਹਾ ਕਿ ਲੱਦਾਖ ਦੇ ਤੁਰਤੁਕ ਸੈਕਟਰ ਤੋਂ ਬੇਹੱਦ ਦੁਖਦਾਈ ਖ਼ਬਰ ਸੁਣਨ ਨੂੰ ਮਿਲੀ..ਫੌਜ ਦੇ 26 ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਨਦੀ ‘ਚ ਜਾ ਡਿੱਗੀ..ਜਿੱਥੇ ਸਾਡੇ 7 ਜਵਾਨ ਸ਼ਹੀਦ ਹੋ ਗਏ ਨੇ..ਜਵਾਨਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ਼ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ
ਦੱਸਣਯੋਗ ਹੈ ਕਿ ਲੱਦਾਖ ਦੇ ਤੁਰਤਕ ਸੈਕਟਰ ਵਿਚ ਫੌਜ ਦੀ ਗੱਡੀ ਸ਼ਿਓਕ ਨਦੀ ਵਿਚ ਡਿੱਗ ਗਈ। ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਜ਼ਖਮੀ ਹੋ ਗਏ। ਇੰਡੀਅਨ ਆਰਮੀ ਮੁਤਾਬਕ 26 ਫੌਜੀਆਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ ਸਬ-ਸੈਕਟਰ ਦੇ ਫਾਰਵਰਡ ਪੋਸਟ ‘ਤੇ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਵੇਰੇ ਲਗਭਗ 9 ਵਜੇ ਥੋਇਸੇ ਤੋਂ ਲਗਭਗ 25 ਕਿਲੋਮੀਟਰ ਦੂਰ ਵਾਹਨ ਫਿਸਲ ਕੇ ਸ਼ਿਓਕ ਨਦੀ ਵਿਚ ਜਾ ਡਿੱਗੀ। ਜ਼ਖਮੀ 26 ਫੌਜੀਆਂ ਨੂੰ ਇਥੋਂ ਕੱਢ ਕੇ ਆਰਮੀ ਫੀਲਡ ਹਸਪਤਾਲ ਲਿਜਾਂਦਾ ਗਿਆ ਜਿਥੇ ਗੰਭੀਰ ਸੱਟਾਂ ਦੀ ਵਜ੍ਹਾ ਨਾਲ 7 ਫੌਜੀਆਂ ਦੀ ਮੌਤ ਹੋ ਗਈ।