ਗੋਲਡੀ ਬਰਾੜ ਦੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਗੈਂਗਸਟਰ ਨੇ ਇੱਕ ਯੂਟਿਊਬ ਚੈਨਲ ਚਲਾ ਰਹੇ ਇੱਕ ਸੀਨੀਅਰ ਪੱਤਰਕਾਰ ਨੂੰ ਇੱਕ ਕਥਿਤ ਫ਼ੋਨ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਉਹ ਬਹੁਤ ਸਮਾਂ ਪਹਿਲਾਂ ਕੈਨੇਡਾ ਅਤੇ ਅਮਰੀਕਾ ਛੱਡ ਗਿਆ ਸੀ। ਇਸ ਕਥਿਤ ਇੰਟਰਵਿਊ ਤੋਂ ਬਾਅਦ ਗੋਲਡੀ ਬਰਾੜ ਦੀ ਹਿਰਾਸਤ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੀ ਹਿਰਾਸਤ ਦੀ ਸਥਿਤੀ ਇੱਕ ਟੌਪ ਸੀਕ੍ਰੇਟ ਬਣਿਆ ਹੋਇਆ ਹੈ। ਇਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਅਮਰੀਕਾ ਵਿੱਚ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰੀ ਉਸ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਕੌਮਾਂਤਰੀ ਏਜੰਸੀਆਂ ਨਾਲ ਸੰਪਰਕ ਕਰ ਰਹੇ ਹਨ। ਸੀ.ਐੱਮ. ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਨਾ ਲਿਆ ਗਿਆ ਹੋਵੇ।
ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਅਸੀਂ ਐਫਬੀਆਈ ਦੇ ਸੰਪਰਕ ਵਿੱਚ ਹਾਂ। ਬਹੁਤ ਜਲਦ ਅਸੀਂ ਇਸ ਦੀ ਸੱਚਾਈ ਤੱਕ ਪਹੁੰਚ ਜਾਵਾਂਗੇ। ਗੋਲਡੀ ਬਰਾੜ ਦੀ ਗ੍ਰਿਫਤਾਰੀ ਇੱਕ ਟੌਪ ਸੀਕ੍ਰੇਟ ਹੈ।”
ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ, ਚਾਚੇ ਨੇ ਬਿਨ ਪਿਓ ਦਾ ਭਤੀਜਾ ਮਾਰ ਮਿੱਟੀ ਵਾਲੇ ਡਰੰਮ ‘ਚ ਲੁਕੋਈ ਲਾਸ਼
ਪੰਜਾਬ ‘ਚ ਸੱਤਾ ਦੇ 9 ਮਹੀਨੇ ਪੂਰੇ ਹੋਣ ‘ਤੇ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇੱਕ ਨਿਊਜ਼ ਚੈਨਲ ‘ਤੇ ਇਕ ਵਿਸ਼ੇਸ਼ ਪ੍ਰੋਗਰਾਮ ‘ਚ ਅਮਨ-ਕਾਨੂੰਨ ਦੀ ਸਮੁੱਚੀ ਸਥਿਤੀ ਬਾਰੇ ਗੱਲ ਕੀਤੀ। ਪੰਜਾਬ ਵਿੱਚ ਕਰੀਬ ਇੱਕ ਮਹੀਨੇ ਵਿੱਚ ਦੋ ਹਾਈ-ਪ੍ਰੋਫਾਈਲ ਕਤਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਡੇ ਫ਼ਤਵੇ ਤੋਂ ਦੋ ਮਹੀਨੇ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ।
ਸੀ.ਐੱਮ. ਮਾਨ ਨੇ ਕਿਹਾ, “ਪੰਜਾਬ ਵਿੱਚ ਅਮਨ-ਕਾਨੂੰਨ ਕੰਟਰੋਲ ਵਿੱਚ ਹੈ। ਤੁਹਾਨੂੰ ਸਮਝਣਾ ਪਵੇਗਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਇੱਥੇ ਹਥਿਆਰਾਂ ਵਰਗਾ ਗੈਰ-ਕਾਨੂੰਨੀ ਸਮਾਨ ਭੇਜਣ ਲਈ ਪਾਕਿਸਤਾਨ ਵੱਲੋਂ ਡਰੋਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।” ਵਿਰੋਧੀ ਧਿਰ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ‘ਗੈਂਗਸਟਰ ਕਲਚਰ’ ਦੀ ਗੱਲ ਕਰੀਏ ਤਾਂ ਪਿਛਲੇ ਸੱਤ-ਅੱਠ ਮਹੀਨਿਆਂ ਵਿੱਚ ਇਹ ਹੋਰ ਨਹੀਂ ਵਧਿਆ, ਜੋ ਲੋਕ ਇਸ ਦੇ ਲਈ ਜ਼ਿੰਮੇਵਾਰ ਹਨ, ਉਹ ਹੁਣ ਕਾਨੂੰਨ ਵਿਵਸਥਾ ‘ਤੇ ਨਜ਼ਰ ਰਖਣ ਦਾ ਦਾਅਵਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: