ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਹੁਣ CM ਮਾਨ ਵੱਲੋਂ ਨਿੱਜੀ ਸਕੂਲਾਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਭਾਵੇਂ ਪਹਿਲਾਂ ਸਕੂਲ ਵਰਦੀਆਂ ਤੇ ਫੀਸਾਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਹੁਣ ਬਾਕਾਇਦਾ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਰਾਹੀਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਨਾ ਤਾਂ ਸਕੂਲ ਫੀਸ ਵਧਾ ਸਕਦੇ ਹਨ ਤੇ ਨਾ ਹੀ ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਨੂੰ ਕਹਿ ਸਕਦੇ ਹਨ ਤੇ ਅਜਿਹਾ ਕੀਤਾ ਗਿਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
‘ਆਪ’ ਸਰਕਾਰ ਨੂੰ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਪ੍ਰਾਈਵੇਟ ਸਕੂਲਾਂ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਨਾ ਹੀ ਸਕੂਲ ਕਿਸੇ ਵੀ ਖਾਸ ਦੁਕਾਨ ਤੋਂ ਵਰਦੀਆਂ ਜਾਂ ਕਿਤਾਬਾਂ ਖਰੀਦਣ ਲਈ ਦਬਾਅ ਨਹੀਂ ਪੈ ਸਕਣਗੇ। 2016 ਐਕਟ ਤਹਿਤ ਨਿੱਜੀ ਸਕੂਲ ਇਸ ਵਾਰ ਫੀਸ ਨਹੀਂ ਵਧਾ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹੋਮ ਲੋਨ ਦੀਆਂ ਵਿਆਜ ਦਰਾਂ ‘ਚ 0.8 ਫੀਸਦੀ ਦੀ ਹੋਈ ਕਟੌਤੀ
ਜਾਰੀ ਕੀਤੇ ਗਏ ਦਿਸ਼ਾਂ-ਨਿਰਦੇਸ਼ਾਂ ਮੁਤਾਬਕ ਜਿਹੜੇ ਅਨਐਡਿਡ ਇੰਸਟੀਚਿਊਟ ਮਿਊਂਸਪਲ ਟਾਊਨ ਕਲਾਸ-ਏ ਵਿਚ ਘੱਟੋ-ਘੱਟ 10 ਦੁਕਾਨਾਂ ਦੱਸਣ, ਮਿਊਂਸਪਲ ਟਾਊਨ ਕਲਾਸ -ਬੀ ਘੱਟੋ-ਘੱਟ 5 ਦੁਕਾਨਾਂ ਦੱਸਣ ਜਿਥੋਂ ਮਾਪੇ ਵਰਦੀਆਂ ਤੇ ਕਿਤਾਬਾਂ ਖਰੀਦ ਸਕਣ। ਇਸੇ ਤਰ੍ਹਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਬਠਿੰਡਾ ਵਰਗੇ ਮਿਊਂਸਪਲ ਕਾਰਪੋਰੇਸ਼ਨ 20 ਦੁਕਾਨਾਂ ਦੱਸਣ ਜਿਥੋਂ ਕਿਤਾਬਾਂ ਤੇ ਵਰਦੀਆਂ ਖਰੀਦੀਆਂ ਜਾ ਸਕਣ। ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਦੁਕਾਨਾਂ ਦੀ ਲਿਸਟ ਡੀ. ਈ. ਓਜ਼ ਨੂੰ 7 ਦਿਨਾਂ ਦੇ ਅੰਦਰ-ਅੰਦਰ ਜਮ੍ਹਾ ਕਰਵਾਉਣੀ ਹੋਵੇਗੀ ਤੇ ਇਸ ਤੋਂ ਇਲਾਵਾ 2 ਸਾਲ ਬਾਅਦ ਹੀ ਸਕੂਲ ਵਰਦੀ ਬਦਲੀ ਜਾ ਸਕਦੀ ਹੈ। ਜਾਂਚ ਦੀਆਂ ਰਿਪੋਰਟ ਰੈਗੂਲੇਟਰੀ ਬਾਡੀਜ਼ ਨੂੰ ਭੇਜੀਆਂ ਜਾਣ।