ਬਰਸਾਤ ਦਾ ਮੌਸਮ ਜਿਥੇ ਮੀਂਹ ਦੀ ਰਿਮਝਿਮ ਨਾਲ ਮੌਸਮ ਨੂੰ ਸੁਹਾਵਣਾ ਕਰ ਦਿੰਦਾ ਹੈ ਉਥੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ਵਿੱਚ ਕਈ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ, ਉਥੇ ਹੀ ਹੀ ਇਸ ਮੌਸਮ ਵਿੱਚ ਕਈ ਸੱਪ ਅਤੇ ਬਿੱਛੂ ਵੀ ਨਿਕਲਦੇ ਹਨ। ਇਸ ਮੌਸਮ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ।
ਇਸ ਮੌਸਮ ਵਿੱਚ ਕਦੇ ਜੁੱਤੀਆਂ ਦੇ ਅੰਦਰ ਅਤੇ ਕਦੇ ਟਾਇਲਟ ਸੀਟ ‘ਤੇ ਸੱਪਾਂ ਦੇ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ, ਜਿਥੇ ਗੈਸ ਸਿਲੰਡਰ ‘ਚੋਂ ਕੋਬਰਾ ਦਾ ਬੱਚਾ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਰਸੋਈ ‘ਚ ਰੱਖੇ ਸਿਲੰਡਰ ‘ਚੋਂ ਖਾਣਾ ਬਣਾ ਰਹੀ ਔਰਤ ਨੂੰ ਆਵਾਜ਼ਾਂ ਆਉਣ ਲੱਗੀਆਂ। ਪਹਿਲਾਂ ਤਾਂ ਉਸ ਨੂੰ ਲੱਗਾ ਕਿ ਗੈਸ ਲੀਕ ਹੋ ਰਹੀ ਹੈ। ਪਰ ਜਦੋਂ ਉਸ ਨੇ ਧਿਆਨ ਨਾਲ ਵੇਖਿਆ ਸਿਲੰਡਰ ਦੇ ਅੰਦਰ ਕੋਈ ਚੀਜ਼ ਹੈ ਜੋ ਹਿੱਲ ਰਹੀ ਹੈ। ਅਚਾਨਕ ਉਸ ਦੀਆਂ ਦੋ ਚਮਕਦੀਆਂ ਅੱਖਾਂ ‘ਤੇ ਨਜ਼ਰ ਪਈ ਤਾਂ ਉਹ ਡਰ ਕੇ ਰਸੋਈ ਤੋਂ ਭੱਜ ਗਈ। ਜਦੋਂ ਜਾਂਚ ਕੀਤੀ ਗਈ ਤਾਂ ਸਿਲੰਡਰ ਅੰਦਰੋਂ ਕੋਬਰਾ ਦਾ ਬੱਚਾ ਨਿਕਲਿਆ।
ਕੋਬਰਾ ਸੱਪ ਦਾ ਬੱਚਾ ਸਿਲੰਡਰ ਦੇ ਅੰਦਰ ਲੁਕਿਆ ਹੋਇਆ ਸੀ। ਉਹ ਬਹੁਤ ਉੱਚੀ ਉੱਚੀ ਆਵਾਜ਼ਾਂ ਕੱਢ ਰਿਹਾ ਸੀ। ਉਸਦੀ ਆਵਾਜ਼ ਬਹੁਤ ਡਰਾਉਣੀ ਸੀ। ਭਾਵੇਂ ਸੱਪ ਦਾ ਆਕਾਰ ਛੋਟਾ ਸੀ ਪਰ ਕੋਬਰਾ ਬਹੁਤ ਹੀ ਖਤਰਨਾਕ ਕਿਸਮ ਦਾ ਸੱਪ ਹੈ ਤੇ ਇਸ ਦਾ ਜ਼ਹਿਰ ਕਿਸੇ ਦੀ ਵੀ ਜਲਦੀ ਜਾਨ ਲੈ ਸਕਦਾ ਹੈ।
ਇਹ ਵੀ ਪੜ੍ਹੋ : ਪਟਿਆਲਾ : ਕਮਾਂਡੋ ਕੰਪਲੈਕਸ ‘ਚ ਵੱਡਾ ਹਾਦਸਾ, ਗੋ.ਲੀ ਲੱਗਣ ਨਾਲ ਟ੍ਰੇਨਿੰਗ ‘ਤੇ ਆਏ ਕਮਾਂਡੋ ਦੀ ਮੌ.ਤ
ਵੀਡੀਓ ‘ਚ ਇਸ ਨੂੰ ਹਟਾਉਣ ਆਏ ਵਿਅਕਤੀ ਨੇ ਲੋਕਾਂ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਦਾ ਸਹੀ ਤਰੀਕਾ ਦੱਸਿਆ। ਉਨ੍ਹਾਂ ਦੱਸਿਆ ਕਿ ਜੇ ਤੁਹਾਨੂੰ ਕੋਈ ਸੱਪ ਡੱਸਦਾ ਹੈ ਤਾਂ ਘਰੇਲੂ ਉਪਚਾਰ ਦੀ ਬਜਾਏ ਤੁਰੰਤ ਹਸਪਤਾਲ ਜਾਓ। ਇਹ ਸਹੀ ਫੈਸਲਾ ਹੈ। ਇਸ ਨਾਲ ਹੀ ਜਾਨ ਬਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: