ਰਾਜਸਥਾਨ ਦੌਰੇ ‘ਤੇ ਆਏ ਯੋਗਾ ਗੁਰੂ ਬਾਬਾ ਰਾਮਦੇਵ ਨੂੰ ਨਮਾਜ਼ ‘ਤੇ ਮੁਸਲਿਮ ਸਮਾਜ ਖਿਲਾਫ ਟਿੱਪਣੀ ਕਰਨਾ ਮਹਿੰਗਾ ਪੈ ਗਿਆ। ਬਾਬੇ ਦੇ ਵਿਵਾਦਿਤ ਸ਼ਬਦਾਂ ‘ਤੇ ਦੇਸ਼ ਭਰ ‘ਚ ਸਿਆਸਤ ਭਖ ਗਈ ਹੈ। ਸੂਬੇ ‘ਚ ਕਈ ਥਾਵਾਂ ‘ਤੇ ਬਾਬੇ ਦੇ ਖਿਲਾਫ ਪ੍ਰਦਰਸ਼ਨ ਵੀ ਹੋਏ ਹਨ। ਟੋਂਕ ਕਲੈਕਟਰੇਟ ‘ਚ ਮੁਸਲਿਮ ਸਮਾਜ ਅਤੇ ਵਕੀਲਾਂ ਨੇ ਬਾਬੇ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਕੋਤਵਾਲੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਰਾਜ ਘੱਟ ਗਿਣਤੀ ਕਮਿਸ਼ਨ ਨੇ ਵੀ ਬਾਬਾ ਰਾਮਦੇਵ ਦੀ ਗੱਲ ‘ਤੇ ਗੁੱਸਾ ਜ਼ਾਹਰ ਕੀਤਾ ਹੈ।
ਸਵਾਮੀ ਰਾਮਦੇਵ ਨੇ ਬਾੜਮੇਰ ‘ਚ ਇਕ ਧਾਰਮਿਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਇਸਲਾਮ ਅਤੇ ਮੁਸਲਮਾਨਾਂ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਧਾਰਮਿਕ ਮੰਚ ਨੂੰ ਦੱਸਿਆ ਕਿ ‘ਇਸਲਾਮ ਧਰਮ ਦਾ ਮਤਲਬ ਸਿਰਫ ਨਮਾਜ਼ ਅਦਾ ਕਰਨਾ ਹੈ। ਮੁਸਲਮਾਨਾਂ ਲਈ ਸਿਰਫ ਨਮਾਜ਼ ਅਦਾ ਕਰਨੀ ਜ਼ਰੂਰੀ ਹੈ ਅਤੇ ਨਮਾਜ਼ ਅਦਾ ਕਰਨ ਤੋਂ ਬਾਅਦ, ਤੁਸੀਂ ਜੋ ਵੀ ਕਰਦੇ ਹੋ, ਸਭ ਕੁਝ ਜਾਇਜ਼ ਹੈ। ਹਿੰਦੂ ਕੁੜੀਆਂ ਨੂੰ ਚੁੱਕੋ, ਜਾਂ ਜਿਹਾਦ ਦੇ ਨਾਮ ਤੇ ਅੱਤਵਾਦੀ ਬਣੋ, ਜੋ ਵੀ ਮਨ ਵਿੱਚ ਆਵੇ ਉਹ ਕਰੋ, ਪਰ ਨਮਾਜ਼ ਦਿਨ ਵਿੱਚ 5 ਵਾਰ ਪੜ੍ਹੋ। ਫਿਰ ਸਭ ਕੁਝ ਜਾਇਜ਼ ਹੈ।’
ਰਾਜਸਥਾਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸੀ ਵਿਧਾਇਕ ਰਫੀਕ ਖਾਨ ਨੇ ਬਾਬਾ ਰਾਮਦੇਵ ਦੀ ਗੱਲ ਨੂੰ ਬਹੁਤ ਮਾੜਾ ਕਰਾਰ ਦਿੰਦਿਆਂ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਖਾਨ ਨੇ ਕਿਹਾ ਕਿ ਰਾਮਦੇਵ ਦੀਆਂ ਕੰਪਨੀਆਂ ਕੇਂਦਰ ਸਰਕਾਰ ਦੇ ਆਸ਼ੀਰਵਾਦ ਨਾਲ ਤਰੱਕੀ ਕਰ ਰਹੀਆਂ ਹਨ, ਇਸ ਲਈ ਉਨ੍ਹਾਂ ਨੂੰ ਰਾਜਸਥਾਨ ਵਿੱਚ ਫਿਰਕਾਪ੍ਰਸਤੀ ਅਤੇ ਜਾਤੀਵਾਦ ਫੈਲਾਉਣ ਲਈ ਭੇਜਿਆ ਗਿਆ ਹੈ। ਉਹ ਇੱਕ ਸਾਜ਼ਿਸ਼ ਤਹਿਤ ਰਾਜਸਥਾਨ ਆਏ ਸਨ। ਯੋਗ ਗੁਰੂ ਲਈ ਕਿਸੇ ਵੀ ਧਰਮ ਵਿਰੁੱਧ ਗਲਤ ਟਿੱਪਣੀਆਂ ਕਰਨਾ ਬਹੁਤ ਸ਼ਰਮਨਾਕ ਹੈ। ਕੋਈ ਵੀ ਧਰਮ ਦੁਸ਼ਮਣੀ ਨਹੀਂ ਸਿਖਾਉਂਦਾ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਾਬਾ ਰਾਮਦੇਵ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨਸ਼ੇ ‘ਚ ਟੱਲੀ ASI ਦੀ ਵੀਡੀਓ ਵਾਇਰਲ, ਲੋਕਾਂ ਸਾਹਮਣੇ ਲਾਹੀ ਪੈਂਟ, ਕੱਢੀਆਂ ਗਾਲ੍ਹਾਂ
ਟੋਂਕ ਦੇ ਕਲੈਕਟਰੇਟ ਕੰਪਲੈਕਸ ‘ਚ ਲੋਕਾਂ ਨੇ ਬਾਬਾ ਰਾਮਦੇਵ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਰਾਮਦੇਵ ਨੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦਾ ਕੰਮ ਕੀਤਾ ਹੈ। ਲੋਕਾਂ ਨੇ ਕਲੈਕਟਰ ਨੂੰ ਮੰਗ ਪੱਤਰ ਸੌਂਪ ਕੇ ਰਾਮਦੇਵ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਵਕੀਲਾਂ ਨੇ ਥਾਣਾ ਕੋਤਵਾਲੀ ਪਹੁੰਚ ਕੇ ਬਾਬਾ ਰਾਮਦੇਵ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਲਿਖਤੀ ਰਿਪੋਰਟ ਦਿੱਤੀ। SI ਨੰਦ ਸਿੰਘ ਨੇ ਦੱਸਿਆ ਕਿ ਵਕੀਲਾਂ ਦੀ ਰਿਪੋਰਟ ‘ਤੇ ਸ਼ਿਕਾਇਤ ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: