ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ‘ਤੇ ਇੱਕ ਐਨਆਰਆਈ ਔਰਤ ਨੇ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਕੈਨੇਡੀਅਨ ਔਰਤ ਅਮਰਜੀਤ ਕੌਰ ਨੇ ਵਿਧਾਇਕ ਮਾਣੂੰਕੇ ਖ਼ਿਲਾਫ਼ ਐਸਐਸਪੀ, ਮੰਤਰੀ ਕੁਲਦੀਪ ਧਾਲੀਵਾਲ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਸ਼ਿਕਾਇਤ ਭੇਜੀ ਹੈ।
ਅਮਰਜੀਤ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਪੰਜਾਬ ਨਹੀਂ ਆਇਆ। ਇਸ ਦਾ ਫਾਇਦਾ ਉਠਾਉਂਦੇ ਹੋਏ ਵਿਧਾਇਕ ਮਾਣੂੰਕੇ ਨੇ ਹੀਰਾ ਬਾਗ ਦੀ ਗਲੀ ਨੰਬਰ 7 ਵਿੱਚ ਉਸ ਦੇ ਘਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਸ ਦੇ ਘਰ ਵਿੱਚ ਰੱਖਿਆ ਸਮਾਨ ਵੀ ਖੁਰਦ-ਬੁਰਦ ਹੋ ਗਿਆ ਹੈ।

ਜਦੋਂ ਉਨ੍ਹਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਵਿਧਾਇਕ ਮਾਣੂੰਕੇ ਨਾਲ ਗੱਲ ਕੀਤੀ ਤਾਂ ਉਸ ਨੂੰ ਧਮਕੀ ਦਿੰਦੇ ਹੋਏ ਕਿਹਾ ਤਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਸਰਕਾਰ ਸਾਡੀ ਹੈ ਤੇ ਪੁਲਿਸ ਸਾਡੀ ਹੈ। ਅਣਰੀਤ ਨੇ ਦੱਸਿਆ ਕਿ ਉਹ ਬਜ਼ੁਗ ਹੈ ਉਸ ਨੂੰ ਉਸ ਦੇ ਮਕਾਨ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਧਕਮੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਸ ਨੇ ਮਕਾਨ ਨਹੀਂ ਛੱਡਿਆਤਾਂ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਜਾਏਗਾ।
ਇਹ ਵੀ ਪੜ੍ਹੋ : ‘ਮਨੁਸਮ੍ਰਿਤੀ ਪੜ੍ਹੋ, 17 ਸਾਲ ਦੀਆਂ ਕੁੜੀਆਂ ਬੱਚਾ ਜੰਮਦੀਆਂ ਸਨ’- ਗਰਭਪਾਤ ਦੀ ਮੰਗ ‘ਤੇ ਹਾਈਕੋਰਟ
ਅਮਰਜੀਤ ਨੇ ਦੋਸ਼ ਲਾਇਆ ਕਿ ਵਿਧਾਇਕ ਮਾਣੂੰਕੇ ਨੇ ਮਾਲ ਵਿਭਾਗ ਦੀ ਸਹਿਮਤੀ ਲਏ ਬਿਨਾਂ ਹੀ ਮਕਾਨ ’ਤੇ ਕਬਜ਼ਾ ਕਰ ਲਿਆ। ਇਸ ਮਾਮਲੇ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉਸ ਨੇ ਇਹ ਕੋਠੀ ਕਿਰਾਏ ’ਤੇ ਲਈ ਹੈ। ਹੁਣ ਐਨਆਰਆਈ ਅਮਰਜੀਤ ਕੌਰ ਨੇ ਇਸ ’ਤੇ ਮਲਕੀਅਤ ਪ੍ਰਗਟਾਈ ਹੈ। ਫਿਰ ਪਤਾ ਲੱਗਾ ਕਿ ਇਸ ਕੋਠੀ ਦੀ ਮਾਲਕੀ ਦਾ ਦਾਅਵਾ ਕਰਨ ਵਾਲੇ 2 ਵਿਅਕਤੀਆਂ ਨੇ ਵੀ ਐਸਐਸਪੀ ਜਗਰਾਓਂ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਉਹ ਮੀਡੀਆ ਨੂੰ ਸਿਰਫ਼ ਇਹ ਦੱਸਣਾ ਚਾਹੁੰਦੇ ਹਨ ਕਿ ਇਨ੍ਹਾਂ ਦੋਵਾਂ ਮਾਲਕਾਂ ਵਿੱਚੋਂ ਜੇਕਰ NRI ਔਰਤ ਮਾਲਕ ਹੈ ਤਾਂ ਜਦੋਂ ਕਹਿਣਗੇ ਚਾਬੀ ਸੌਂਪ ਦੇ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
