ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਕੌਰ ਓਲੰਪਿਕ ਕੁਆਲੀਫਾਇੰਗ ਰਾਊਂਡ ਵਿੱਚ 64 ਮੀਟਰ ਡਿਸਕਸ ਥ੍ਰੋ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਇਸ ਨਾਲ ਕਮਲਪ੍ਰੀਤ ਕੌਰ ਨੇ ਓਲੰਪਿਕ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐੱਸਡੀ ਗੁਰਚਰਨ ਸਿੰਘ ਮਰਹੂਮ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਨੇ ਕਮਲਪ੍ਰੀਤ ਕੌਰ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਿਵਾਰ ਨੂੰ ਕਮਲਪ੍ਰੀਤ ਦੇ ਫਾਈਨਲ ਵਿੱਚ ਪਹੁੰਚਣ ‘ਤੇ ਵਧਾਈਆਂ ਵੀ ਦਿੱਤੀਆਂ।
ਦੱਸਣੋਗ ਹੈ ਕਿ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਉਸਨੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਕਮਲਜੀਤ ਨੇ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦੀ ਥਰੋਅ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਜੇ ਕੋਮਲਪ੍ਰੀਤ ਹੀ ਪ੍ਰਦਰਸ਼ਨ ਦੁਹਰਾਉਂਦੀ ਹੈ, ਤਾਂ ਉਹ ਅਥਲੈਟਿਕਸ ਵਿੱਚ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ।
ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਵਸਨੀਕ ਹੈ। ਉਹ ਖੁਦ ਕਹਿੰਦੀ ਹੈ ਕਿ ਉਹ ਪੜ੍ਹਾਈ ਵਿੱਚ ਕਮਜ਼ੋਰ ਸੀ ਜਿਸਦੇ ਬਾਅਦ ਉਸਦੇ ਕੋਚ ਨੇ ਉਸਨੂੰ ਇੱਕ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕਿਹਾ। ਉੱਥੇ ਉਸਦੀ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਅਤੇ ਉਹ ਚੌਥੇ ਸਥਾਨ ‘ਤੇ ਰਹੀ। ਪੜ੍ਹਾਈ ਵਿੱਚ ਕਮਜ਼ੋਰ ਹੋਣ ਕਾਰਨ ਕਮਲਪ੍ਰੀਤ ਨੇ ਮਹਿਸੂਸ ਕੀਤਾ ਕਿ ਉਸ ਨੂੰ ਖੇਡ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਹ ਖੇਡ ਦੇ ਮੈਦਾਨ ਵਿੱਚ ਦਾਖਲ ਹੋਈ।
ਇਹ ਵੀ ਪੜ੍ਹੋ : ਬੇਰੋਜ਼ਗਾਰ ETT/TET ਪਾਸ ਅਧਿਆਪਕਾਂ ਲਈ ਵੱਡੀ ਖਬਰ- ਸਿੱਖਿਆ ਵਿਭਾਗ ਨੇ ਕੱਢੀਆਂ 6635 ਪ੍ਰਾਇਮਰੀ ਟੀਚਰਾਂ ਦੀਆਂ ਅਸਾਮੀਆਂ
ਕਮਲਪ੍ਰੀਤ ਕੌਰ ਨੇ ਸਾਲ 2014 ਤੋਂ ਖੇਡ ਵਿੱਚ ਦਿਲਚਸਪੀ ਦਿਖਾਈ ਅਤੇ ਮਿਹਨਤ ਕਰਨੀ ਸ਼ੁਰੂ ਕੀਤੀ। ਉਸ ਦੀ ਸ਼ੁਰੂਆਤੀ ਸਿਖਲਾਈ ਉਸ ਦੇ ਪਿੰਡ ਵਿੱਚ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਤੋਂ ਸ਼ੁਰੂ ਹੋਈ। ਕਮਲਪ੍ਰੀਤ ਦੀ ਮਿਹਨਤ ਅਤੇ ਜਨੂੰਨ ਨੇ ਫਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ 2016 ਵਿੱਚ ਅੰਡਰ -18 ਅਤੇ ਅੰਡਰ -20 ਰਾਸ਼ਟਰੀ ਚੈਂਪੀਅਨ ਬਣੀ।