ਟੀ.ਐੱਮ.ਸੀ. ਤੇ ਕਾਂਗਰਸ ਵਿਚਾਲੇ ‘ਬਦਲ’ ਦੀ ਲੜਾਈ ਵਿਚਕਾਰ ਹੁਣ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਹੋ ਗਈ ਹੈ। ਮਮਤਾ ਬੈਨਰਜੀ ਤੋਂ ਬਾਅਦ ਹੁਣ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੌਰ ਨੇ ਵੀ ਗਾਂਧੀ ਪਰਿਵਾਰ ‘ਤੇ ਹਮਲਾ ਬੋਲਿਆ ਹੈ।
ਵਿਰੋਧੀ ਧਿਰ ਦੀ ਲੀਡਰਸ਼ਿਪ ਦੇ ਸਵਾਲ ‘ਤੇ ਪ੍ਰਸ਼ਾਂਤ ਕਿਸ਼ੌਰ ਨੇ ਕਿਹਾ ਕਿ ਕਾਂਗਰਸ ਪਿਛਲੇ 10 ਸਾਲਾਂ ‘ਚ 90 ਫੀਸਦੀ ਚੋਣਾਂ ਹਾਰ ਚੁੱਕੀ ਹੈ। ਇਨ੍ਹਾਂ ਹਾਲਾਤਾਂ ‘ਚ ਕਾਂਗਰਸ ਲੀਡਰਸ਼ਿਪ ਕਿਸੇ ਇਕ ਜਣੇ ਦੀ ਜਾਗੀਰ ਨਹੀਂ ਹੈ।
ਪ੍ਰਸ਼ਾਂਤ ਕਿਸ਼ੌਰ ਨੇ ਆਪਣੇ ਟਵੀਟ ਵਿੱਚ ਲਿਖਿਆ, “ਇੱਕ ਮਜ਼ਬੂਤ ਆਪੋਜ਼ੀਸ਼ਨ ਲਈ ਕਾਂਗਰਸ ਜਿਸ ਆਇਡੀਆ ਤੇ ਸਪੇਸ ਦੀ ਨੁਮਾਇੰਦਗੀ ਕਰਦੀ ਹੈ, ਉਹ ਅਹਿਮ ਹੈ ਪਰ ਕਾਂਗਰਸ ਦੀ ਲੀਡਰਸ਼ਿਪ ਕਿਸੇ ਬੰਦੇ ਦੀ ਜਾਗੀਰ ਨਹੀਂ ਹੈ। ਖਾਸਕਰ ਉਦੋਂ, ਜਦੋਂ ਪਾਰਟੀ ਪਿਛਲੇ 10 ਸਾਲਾਂ ਵਿੱਚ 90 ਫੀਸਦੀ ਤੋਂ ਵੱਧ ਚੋਣਾਂ ਹਾਰ ਗਈ ਹੋਵੇ, ਵਿਰੋਧੀ ਧਿਰ ਦੀ ਲੀਡਰਸ਼ਿਪ ਲੋਕਤਾਂਤ੍ਰਿਕ ਤਰੀਕੇ ਨਾਲ ਤੈਅ ਕਰਨ ਦਿਓ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਦੱਸ ਦੇਈਏ ਕਿ ਪ੍ਰਸ਼ਾਂਤ ਕਿਸ਼ੌਰ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਾਂਗਰਸ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਸਨ। ਕਾਂਗਰਸ ‘ਤੇ ਚੁਟਕੀ ਲੈਂਦਿਆਂ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਹੁਣ ਕੋਈ ਯੂ.ਪੀ.ਏ ਨਹੀਂ ਬਚਿਆ ਹੈ।
ਇਹ ਵੀ ਪੜ੍ਹੋ : 36,000 ਮੁਲਾਜ਼ਮ ਪੱਕੇ ਕਰਨ ਦਾ ਕਾਨੂੰਨ ਬਣ ਚੁੱਕੈ, ਗਵਰਨਰ ਦੀ ਮਨਜ਼ੂਰੀ ਮਿਲਦੇ ਹੀ ਲਾਗੂ ਕਰਾਂਗੇ- CM ਚੰਨੀ
ਦਰਅਸਲ ਮਮਤਾ ਬੈਨਰਜੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਖਿਲਾਫ ਤੀਜੇ ਮੋਰਚੇ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਉਹ ਵੱਖ-ਵੱਖ ਸੂਬਿਆਂ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਦਾ ਬਦਲ ਬਣਨ ਦੀ ਅਪੀਲ ਕਰ ਰਹੀ ਹੈ। ਹਾਲ ਹੀ ਵਿੱਚ,ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨਾਲ ਆਪਣੀ ਲੰਮੇ ਚਿਰ ਤੋਂ ਉਡੀਕ ਵਾਲੀ ਮੁਲਾਕਾਤ ਵਿੱਚ ਉਸਨੇ ਅਗਲੀਆਂ ਚੋਣਾਂ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਵਿਰੁੱਧ ਇੱਕਜੁੱਟ ਕਰਨ ਦੀ ਰਣਨੀਤੀ ਬਾਰੇ ਚਰਚਾ ਕੀਤੀ।