ਪਟਿਆਲਾ ਤੋਂ ਸਾਂਸਦ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਕਾਂਗਰਸੀ ਨੇਤਾਵਾਂ ‘ਤੇ ਸਵਾਲ ਖੜ੍ਹੇ ਕਰਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਲਟਵਾਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪ੍ਰਨੀਤ ਕੌਰ ਦਾ ‘ਕਾਰਨ ਦੱਸੋ ਨੋਟਿਸ’ ਦਾ ਜਵਾਬ ਪਾਰਟੀ ਪ੍ਰਤੀ ਉਨ੍ਹਾਂ ਦਾ ਹੰਕਾਰ ਦਰਸਾਉਂਦਾ ਹੈ। ਵੜਿੰਗ ਨੇ ਪ੍ਰਨੀਤ ਕੌਰ ‘ਤੇ ਟਵੀਟ ਕਰਕੇ ਪਲਟਵਾਰ ਕੀਤਾ।
ਰਾਜਾ ਵੜਿੰਗ ਨੇ ਲਿਖਿਆ ਕਿ ਜਨਤਾ ਨੇ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਦਿੱਤੀ ਸੀ। ਉੁਨ੍ਹਾਂ ਨੇ ਲਿਖਿਆ ਕਿ ਕੁਝ ਸਾਲ ਚੋਣਾਂ ਦੇ ਬਾਅਦ ਉਨ੍ਹਾਂ ਨੇ ਪੰਜਾਬ ਤੇ ਕਾਂਗਰਸ ਪਾਰਟੀ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਕਰਕੇ ਪਿੱਠ ਵਿਚ ਛੁਰਾ ਖੋਭਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਰਮ ਦਾ ਨਿਯਮ ਚੱਲ ਰਿਹਾ ਹੈ, ਅੱਜ ਜੋ ਵੀ ਬੀਜੋਗੇ, ਉਹੀ ਕੱਟੋਗੇ।
ਪ੍ਰਨੀਤ ਕੌਰ ਨੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜੇ ਆਪਣੇ ਜਵਾਬ ਵਿਚ ਲਿਖਿਆ ਹੈ ਕਿ ਪਾਰਟੀ ਛੱਡਣ ਵਾਲੇ ਮੇਰੇ ਤੋਂ ਸਵਾਲ ਕਰ ਰਹੇ ਹਨ। ਪਾਰਟੀ ਐਕਸ਼ਨ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਪ੍ਰਨੀਤ ਕੌਰ ਨੇ ਕਮੇਟੀ ਦੇ ਤਾਰਿਕ ਅਨਵਰ ਨੂੰ ਲਿਖਿਆ ਕਿ ਉਹ ਖੁਦ ਹੈਰਾਨ ਹਨ ਕਿਉਂਕਿ 1999 ਵਿਚ ਸੋਨੀਆ ਗਾਂਧੀ ਨੂੰ ਵਿਦੇਸ਼ੀ ਕਹਿ ਕੇ ਪਾਰਟੀ ਛੱਡਣ ਵਾਲੇ, 2019 ਤੱਕ 20 ਸਾਲ ਪਾਰਟੀ ਤੋਂ ਦੂਰ ਰਹਿਣ ਵਾਲੇ ਤੇ ਜਿਨ੍ਹਾਂ ਨੂੰ ਖੁਦ ਅਨੁਸ਼ਾਸਨੀ ਕਮੇਟੀ ਦੇ ਐਕਸ਼ਨ ਤੋਂ ਲੰਘਣਾ ਪਿਆ ਸੀ, ਅੱਜ ਉਹ ਉਨ੍ਹਾਂ ਤੋਂ ਅਨੁਸ਼ਾਸਨੀ ਮਾਮਲੇ ‘ਤੇ ਸਵਾਲ ਪੁੱਛ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: