ਸ੍ਰੀ ਮੁਕਤਸਰ ਸਾਹਿਬ : ਅੱਜ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਪੁਲਿਸ ਕਾਂਸਟੇਬਲ ਦੀ ਭਰਤੀ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿੱਚ ਪੇਪਰ ਚੱਲ ਰਿਹਾ ਹੈ। ਇਸ ਪੇਪਰ ਵਿੱਚ ਇੱਕ ਕੁੜੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਪੀੜਤ ਲੜਕੀ ਪਿੰਡ ਪਾਲੀ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਹੈ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਕਾਂਸਟੇਬਲ ਦੇ ਪੇਪਰ ਦੇਣ ਆਈ ਸੀ। ਜਦੋਂ ਉਹ ਪੇਪਰ ਲਈ ਦਾਖਲ ਹੋਣ ਲੱਗੀ ਤਾਂ ਉਥੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਸ ਨਾਲ ਬਦਸਲੂਕੀ ਕੀਤਾ ਅਤੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਲੜਕੀ ਆਪਣਾ ਪੇਪਰ ਨਹੀਂ ਦੇ ਸਕੀ।
ਇਹ ਵੀ ਪੜ੍ਹੋ : ਲੋਕਾਂ ਦਾ ਮੁੱਖ ਮੰਤਰੀ ਲੋਕਾਂ ‘ਚ : ਬਠਿੰਡਾ ਦੌਰੇ ‘ਤੇ ਆਏ ਚੰਨੀ ਦਾ ਇੱਕ ਵਾਰ ਫਿਰ ਦਿੱਸਿਆ ਅਨੋਖਾ ਅੰਦਾਜ਼, ਵੇਖੋ ਤਸਵੀਰਾਂ ‘ਚ
ਪੀੜਤ ਲੜਕੀ ਨੇ ਦੱਸਿਆ ਕਿ ਅੱਜ ਪੁਲਿਸ ਕਾਂਸਟੇਬਲ ਦੀ ਭਰਤੀ ਦਾ ਪੇਪਰ ਸੀ। ਪੇਪਰ ਦਾ ਸਮਾਂ 2:30 ਵਜੇ ਸੀ। ਉਹ ਉਥੇ 2-3 ਮਿੰਟ ਦੀ ਦੇਰ ਨਾਲ ਪਹੁੰਚੀ ਅਤੇ ਉਸਨੇ ਦੇਰ ਹੋਣ ਦਾ ਕਾਰਨ ਵੀ ਦੱਸਿਆ। ਕਾਂਸਟੇਬਲ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਥੱਪੜ ਵੀ ਮਾਰਿਆ।
ਲੜਕੀ ਨੇ ਦੱਸਿਆ ਕਿ ਉਸ ਨੇ ਪੇਪਰ ਲਈ ਬਹੁਤ ਮਿਹਨਤ ਕੀਤੀ ਸੀ। ਇਸ ਬਦਸਲੂਕੀ ਅਤੇ ਪੇਪਰ ਲਈ ਅੰਦਰ ਨਾ ਜਾਣ ਕਾਰਨ ਉਸਦੀ ਸਾਰੀ ਮਿਹਨਤ ‘ਤੇ ਪਾਣੀ ਫਿਰ ਗਿਆ। ਲੜਕੀ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਸ਼ਹਿਰ ਪਹੁੰਚੀ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।