ਹਿਮਾਚਲ ਪ੍ਰਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 318 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ 354 ਮਾਮਲੇ ਸਾਹਮਣੇ ਆਏ ਸਨ। 2 ਦਿਨਾਂ ਬਾਅਦ ਮੁੜ 300 ਤੋਂ ਵੱਧ ਮਰੀਜ਼ ਮਿਲਣਾ ਸਿਹਤ ਵਿਭਾਗ ਦੇ ਨਾਲ-ਨਾਲ ਲੋਕਾਂ ਦੀ ਚਿੰਤਾ ਵਧਾਉਣ ਵਾਲਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 1379 ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਜਿਥੇ ਮਾਮਲੇ ਵੱਧ ਰਹੇ ਹਨ ਉੱਥੇ ਹੀ ਪਿਛਲੇ 24 ਘੰਟਿਆਂ ਵਿੱਚ, ਕਰੋਨਾ ਤੋਂ ਸੰਕਰਮਿਤ 157 ਮਰੀਜ਼ ਠੀਕ ਵੀ ਹੋ ਗਏ ਹਨ। 21 ਦਿਨਾਂ ਦੇ ਅੰਦਰ 1200 ਤੋਂ ਵੱਧ ਨਵੇਂ ਮਰੀਜ਼ ਪਾਜ਼ੀਟਿਵ ਆਏ ਹਨ। ਇਸ ਦੇ ਨਾਲ ਹੀ ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 75 ਨਵੇਂ ਮਾਮਲੇ ਸਾਹਮਣੇ ਆਏ ਹਨ। ਕਾਂਗੜਾ ਵਿੱਚ 53, ਹਮੀਰਪੁਰ ਵਿੱਚ 51, ਸ਼ਿਮਲਾ ਵਿੱਚ 24, ਸਿਰਮੌਰ ਅਤੇ ਸੋਲਨ ਵਿੱਚ 23-23, ਕੁੱਲੂ ਵਿੱਚ 11, ਕਿਨੌਰ ਵਿੱਚ 6, ਚੰਬਾ ਵਿੱਚ 19, ਬਿਲਾਸਪੁਰ ਵਿੱਚ 30 ਅਤੇ ਲਾਹੌਲ-ਸਪੀਤੀ ਵਿੱਚ 3 ਨਵੇਂ ਕੋਰੋਨਾ ਮਰੀਜ਼ ਮਿਲੇ ਹਨ।
ਇਹ ਵੀ ਪੜ੍ਹੋ : NCERT ਨੇ 10ਵੀਂ, 11ਵੀਂ ਤੇ 12ਵੀਂ ਦੇ ਸਿਲੇਬਸ ‘ਚ ਕੀਤਾ ਬਦਲਾਅ, ਮੁਗਲ ਤੇ ਜਨਸੰਘ ਦੇ ਚੈਪਟਰ ਹਟਾਏ
ਇਸ ਨਾਲ ਹਿਮਾਚਲ ਵਿੱਚ ਕੋਰੋਨਾ ਦੀ ਸਕਾਰਾਤਮਕ ਦਰ 6.40% ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਲਗਾਤਾਰ ਅਪੀਲ ਕਰ ਰਿਹਾ ਹੈ। ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਨੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰ ਕੋਲ ਜਾਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: