Corona kills two more patients : ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਇਸ ਦੇ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸੰਗਰੂਰ ਵਿਚ ਕੋਰੋਨਾ ਨਾਲ ਦੋ ਮੌਤਾਂ ਹੋਣ ਦੀ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 60 ਸਾਲਾ ਵਿਅਕਤੀ ਨੇ ਪਟਿਆਲਾ ਹਸਪਤਾਲ ਵਿਚ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਦਮ ਤੋੜ ਦਿੱਤਾ। ਇਹ ਵਿਅਕਤੀ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਧੂਰੀ ਦੀ ਰਹਿਣ ਵਾਲੀ ਇਕ 44 ਸਾਲਾ ਔਰਤ ਦੀ ਲੁਧਿਆਣਾ ਹਸਪਤਾਲ ਵਿਚ ਮੌਤ ਹੋ ਗਈ। ਦੱਸਣਯੋਗ ਹੈ ਕਿ ਹੁਣ ਤੱਕ ਸੰਗਰੂਰ ਵਿਚ ਕੋਰੋਨਾ ਨਾਲ 33 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਅਜੇ ਵੀ ਇਸ ਦੇ 219 ਮਾਮਲੇ ਐਕਟਿਵ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 19970 ਤੋਂ ਵੀ ਵਧ ਗਈ ਹੈ। ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ ਕੋਰੋਨਾ ਦੇ 2093, ਲੁਧਿਆਣਾ ‘ਚ 476, ਜਲੰਧਰ ‘ਚ 2709, ਸੰਗਰੂਰ ‘ਚ 1180, ਪਟਿਆਲਾ ‘ਚ 2185, ਮੋਹਾਲੀ ‘ਚ 850, ਗੁਰਦਾਸਪੁਰ ‘ਚ 669, ਪਠਾਨਕੋਟ ‘ਚ 474, ਤਰਨਤਾਰਨ ‘ਚ 400, ਹੁਸ਼ਿਆਰਪੁਰ ‘ਚ 601, ਨਵਾਂਸ਼ਹਿਰ ‘ਚ 313, ਮੁਕਤਸਰ ‘ਚ 263 ਤੇ ਫਤਿਹਗੜ੍ਹ ਸਾਹਿਬ ਤੋਂ 407 ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਰੋਪੜ ਤੋਂ 283, ਮੋਗਾ ਤੋਂ 489, ਫਰੀਦਕੋਟ ਤੋਂ 332, ਕਪੂਰਥਲਾਤੋਂ 248, ਫਿਰੋਜ਼ਪੁਰ ਤੋਂ 579, ਫਾਜ਼ਿਲਕਾ ਤੋਂ 336, ਬਠਿੰਡਾ ਤੋਂ 585, ਬਰਨਾਲਾ ਤੋਂ 351, ਮਾਨਸਾ ਤੋਂ 159 ਮਾਮਲਿਆਂਦੀ ਪੁਸ਼ਟੀ ਹੋ ਚੁੱਕੀ ਹੈ। ਉਥੇ ਹੀ ਹੁਣ ਤੱਕ ਸੂਬੇ ‘ਚੋਂ 13207 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਅਜੇ ਵੀ ਇਸ ਦੇ 6264 ਤੋਂ ਵੱਧ ਮਾਮਲੇ ਐਕਟਿਵ ਹਨ। ਦੱਸ ਦੇਈਏ ਕਿ ਹੁਣ ਤੱਕ ਕੋਰੋਨਾ ਨਾਲ ਪੰਜਾਬ ਵਿਚ 501 ਲੋਕ ਜਾਨ ਗੁਆ ਚੁੱਕੇ ਹਨ।