corona report: ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 74 ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੇ ਉਨ੍ਹਾਂ ਨੂੰ ਅੱਜ ਘਰ ਭੇਜਿਆ ਗਿਆ ਜਿਨ੍ਹਾਂ ਨੂੰ ਅੱਜ ਜ਼ਿਲ੍ਹੇ ਦੇ ਵਿਧਾਇਕਾਂ ਹਰਮਿੰਦਰ ਸਿੰਘ ਅਤੇ ਡਾ ਧਰਮਵੀਰ ਅਗਨੀਹੋਤਰੀ ਨਾਲ ਸਿਵਲ ਸਰਜਨ ਡਾ ਅਨੂਪ ਕੁਮਾਰ ਅਤੇ ਐੱਸਡੀਐੱਮ ਰਜਨੀਸ਼ ਅਰੋੜਾ ਵਲੋਂ ਸਾਂਝੇ ਤੌਰ ਅੱਜ ਇਨ੍ਹਾਂ ਨੂੰ ਘਰੋਂ ਘਰੀ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਡਾ ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਅੱਜ ਹੁਣ ਤੱਕ 78 ਲੋਕ ਜੋ ਕਿ ਸ਼ਰਧਾਲੂ ਸਨ ਉਹ ਪੂਰੀ ਤਰ੍ਹਾਂ ਠੀਕ ਹੋ ਆਪਣੇ ਘਰ ਪਰਤ ਰਹੇ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਕਿ ਜਲਦੀ ਸਾਡਾ ਜ਼ਿਲ੍ਹਾ ਪਹਿਲਾ ਵਾਂਗ ਗਰੀਨ ਜ਼ੋਨ ਵਿਚ ਹੋਵੇਗਾ। ਇਸ ਮੌਕੇ ਐੱਸਡੀਐੱਮ ਰਜਨੀਸ਼ ਅਰੋੜਾ ਕਿਹਾ ਕਲ 4 ਸ਼ਰਧਾਲੂਆਂ ਨੂੰ ਛੁੱਟੀ ਦਿੱਤੀ ਗਈ ਜਦ ਕਿ ਅੱਜ 74 ਕੁਲ 78 ਸ਼ਰਧਾਲੂਆਂ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ ਆਸ ਹੈ ਬਾਕੀ ਵੀ ਜਲਦੀ ਆਪਣੇ ਘਰ ਜਾ ਸਕਣਗੇ।
Home ਖ਼ਬਰਾਂ ਤਾਜ਼ਾ ਖ਼ਬਰਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 74 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ‘ਤੇ ਭੇਜਿਆ ਗਿਆ ਘਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 74 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ‘ਤੇ ਭੇਜਿਆ ਗਿਆ ਘਰ
May 15, 2020 10:49 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .