ਕੋਰੋਨਾ ਮਹਾਮਾਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਲਿੰਗ ਤੋਂ ਪਹਿਲਾਂ ਫੋਨ ‘ਤੇ ਕੋਰੋਨਾ ਟਿਊਨ ਸੁਣਾਈ ਦਿੰਦੀ ਹੈ। ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਦਾ ਪਾਲਣ ਕਰਨ ਲਈ ਫੋਨ ਕਾਲ ਤੋਂ ਪਹਿਲਾਂ ਜਾਗਰੂਕਤਾ ਸੰਦੇਸ਼ ਵੀ ਹੁਣ ਇੱਕ ਪਛਾਣ ਬਣ ਚੁੱਕਾ ਹੈ ਪਰ ਮੋਬਾਈਲ ਜਾਂ ਲੈਂਡਲਾਈਨ ‘ਤੇ ਕਿਸੇ ਵੀ ਕਾਲ ਤੋਂ ਪਹਿਲਾਂ ਕੋਰੋਨਾ ਟਿਊਨ ਬੰਦ ਹੋ ਸਕਦੀ ਹੈ। ਸਰਕਾਰ ਹੁਣ ਕਾਲਿੰਗ ਤੋਂ ਕੋਰੋਨਾ ਟਿਊਨ ਨੂੰ ਖਤਮ ਕਰਨ ‘ਤੇ ਵਿਚਾਰ ਕਰ ਰਹੀ ਹੈ।
ਸਰਕਾਰ ਨੂੰ ਅਜਿਹੀਆਂ ਕਈ ਅਰਜ਼ੀਆਂ ਮਿਲੀਆਂ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਸੰਦੇਸ਼ ਆਪਣਾ ਉਦੇਸ਼ ਪੂਰਾ ਕਰ ਚੁੱਕੇ ਹਨ ਤੇ ਕਈ ਵਾਰ ਐਮਰਜੈਂਸੀ ਦੌਰਾਨ ਕਾਲ ਵਿਚ ਦੇਰੀ ਵੀ ਹੋ ਜਾਂਦੀ ਹੈ। ਸੂਤਰਾਂ ਨੇ ਕਿਹਾ ਕਿ ਦੂਰ ਸੰਚਾਰ ਵਿਭਾਗ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਾਲ ਤੋਂ ਪਹਿਲਾਂ ਇਨ੍ਹਾਂ ਸੰਦੇਸ਼ਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਚੰਡੀਗੜ੍ਹ ਪੁੱਜੇ ਸ਼ਾਹ, ਕਿਹਾ-‘ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਕੈਮਰਿਆਂ ਨਾਲ ਵਧੇਗੀ ਸ਼ਹਿਰ ਦੀ ਸੁਰੱਖਿਆ’
ਦੂਰ ਸੰਚਾਰ ਵਿਭਾਗ ਨੇ ਚਿੱਠੀ ਵਿਚ ਕਿਹਾ ਕਿ ਲਗਭਗ 21 ਮਹੀਨਿਆਂ ਬਾਅਦ ਇਨ੍ਹਾਂ ਸੰਦੇਸ਼ਾਂ ਨੇ ਨਾਗਰਿਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨੂੰ ਪੂਰਾ ਕੀਤਾ ਹੈ ਅਤੇ ਹੁਣ ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ। ਨੈਟਵਰਕ ‘ਤੇ ਇਨ੍ਹਾਂ ਸੰਦੇਸ਼ਾਂ ਦੇ ਨਤੀਜੇ ਵਜੋਂ ਐਮਰਜੈਂਸੀ ਦੌਰਾਨ ਮਹੱਤਵਪੂਰਨ ਕਾਲ ਨੂੰ ਰੋਕੇ ਰੱਖਣ ਅਤੇ ਦੇਰੀ ਹੋਣ ਦਾ ਜੋਖਮ ਰਹਿੰਦਾ ਹੈ। ਇਹ ਟੀਐੱਸਪੀ ਨੈਟਵਰਕ ‘ਤੇ ਬੋਝ ਵਧਾਉਂਦਾ ਹੈ ਤੇ ਇਸ ਨਾਲ ਕਾਲ ਕਨੈਕਸ਼ਨ ਵਿਚ ਦੇਰੀ ਹੁੰਦੀ ਹੈ। ਇਹ ਗਾਹਕਾਂ ਦੇ ਤਜਰਬੇ ਨੂੰ ਵੀ ਪ੍ਰਭਾਵਿਤ ਕਰਦਾ ਹੈ ਕਿਉਂਕਿ ਐਮਰਜੈਂਸੀ ਵਿਚ ਕਈ ਵਾਰ ਕਾਲ ਵਿਚ ਦੇਰੀ ਹੋ ਜਾਂਦੀ ਹੈ। ਰਿੰਗ ਬੈਕ ਟੋਨ ਨੂੰ ਬੰਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ।