ਕੌਮਾਂਤਰੀ ਸਾਈਕਲ ਦਿਵਸ ‘ਤੇ ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੜਕ ਹਾਦਸੇ ‘ਚ ਜਾਨ ਗੁਆਉਣ ਵਾਲੇ ਸਾਈਕਲ ਸਵਾਰ ਦੇ ਪਰਿਵਾਰ ਨੂੰ 38 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸਾਈਕਲ ਸਵਾਰ ਨੂੰ ਵੀ ਸੜਕ ‘ਤੇ ਵਾਹਨ ਚਲਾਉਣ ਵਾਲਾ ਮੰਨਿਆ ਜਾਵੇ |
ਕੜਕੜਡੂਮਾ ਸਥਿਤ ਵ੍ਹੀਕਲ ਐਕਸੀਡੈਂਟ ਕਲੇਮ ਟ੍ਰਿਬਿਊਨਲ ਦੇ ਜੱਜ ਹਾਰੂਨ ਪ੍ਰਤਾਪ ਦੀ ਅਦਾਲਤ ਨੇ ਵੀ ਇਸ ਮਾਮਲੇ ਵਿਚ ਸਰਕਾਰ ਅਤੇ ਲੋਕਾਂ ਦੀ ਜਾਗਰੂਕਤਾ ‘ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ ‘ਤੇ ਸਾਈਕਲ ਚਲਾਉਣ ਦੇ ਕੁਝ ਨਿਯਮ ਹਨ। ਇਸ ਨੂੰ ਲਾਗੂ ਕਰਨ ਦੀ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਨੇ ਸਾਈਕਲ ਟਰੈਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਰ, ਹੁਣ ਤੱਕ ਇਹ ਅੱਧੀ-ਅਧੂਰੀ ਯੋਜਨਾ ਹੈ। ਜਿਥੇ-ਜਿਥੇ ਟਰੈਕ ਬਣਾਏ ਗਏ ਹਨ, ਉਥੇ ਉਨ੍ਹਾਂ ਦਾ ਇਸਤੇਮਾਲ ਹੀ ਨਹੀਂ ਹੋ ਰਿਹਾ। ਟ੍ਰੈਫਿਕ ਪੁਲਿਸ ਵੀ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਾਉਣ। ਸਰਕਾਰੀ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਬੰਧੀ ਜਾਗਰੁਕੂਤਾ ਮੁਹਿੰਮ ਚਲਾਉਣ।
ਦੇਵੇਂਦਰ ਸੋਨੀਆ ਵਿਹਾਰ ਇਲਾਕੇ ‘ਚ ਗੈਸ ਸਿਲੰਡਰ ਸਪਲਾਈ ਕਰਦਾ ਸੀ। 27 ਜੁਲਾਈ 2021 ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਦੇਵੇਂਦਰ ਦੀ ਮੌਤ ਹੋ ਗਈ ਸੀ। ਦੇਵੇਂਦਰ (25) ‘ਤੇ ਆਪਣੀ ਮਾਂ ਅਤੇ ਚਾਰ ਛੋਟੇ ਭੈਣ-ਭਰਾਵਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸੀ। ਆਰਥਿਕ ਹਾਲਾਤ ਮਾੜੇ ਸਨ। ਅਦਾਲਤ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਦਾ ਵੱਡਾ ਐਲਾਨ- ‘ਓਡੀਸ਼ਾ ਰੇਲ ਹਾਦਸੇ ‘ਚ ਅਨਾਥ ਹੋਏ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ’
ਐਕਸੀਡੈਂਟ ਕੇਸਾਂ ਦੇ ਮਾਹਿਰ ਐਡਵੋਕੇਟ ਉਪੇਂਦਰ ਸਿੰਘ ਨੇ ਦੱਸਿਆ ਕਿ ਮੁੱਖ ਸੜਕਾਂ ਜਿਵੇਂ ਕਿ ਬਾਹਰੀ ਰਿੰਗ ਰੋਡ, ਮੁੱਖ ਸੜਕਾਂ, ਰਾਸ਼ਟਰੀ ਰਾਜ ਮਾਰਗਾਂ ਆਦਿ ‘ਤੇ ਸਾਈਕਲ ਨਹੀਂ ਚਲਾਏ ਜਾ ਸਕਦੇ। ਇਨ੍ਹਾਂ ਥਾਵਾਂ ‘ਤੇ ਵੱਖਰੇ ਟਰੈਕ ਹੋਣ ‘ਤੇ ਹੀ ਸਾਈਕਲ ਚਲਾਈ ਜਾ ਸਕੀ ਹੈ। ਪਰ ਆਮ ਤੌਰ ‘ਤੇ ਵੇਖਿਆ ਜਾ ਸਕਦਾ ਹੈ। ਸਾਈਕਲ ਸਵਾਰ ਇਨ੍ਹਾਂ ਸੜਕਾਂ ‘ਤੇ ਵੀ ਚੱਲਦੇ ਹਨ। ਉਪੇਂਦਰ ਦਾ ਕਹਿਣਾ ਹੈ ਕਿ ਇਹ ਖਾਮੀ ਪੁਲਿਸ ਵਿਵਸਥਾ ਕੀਤੀ ਹੈ। ਉਨ੍ਹਾਂ ਨੂੰ ਸਾਈਕਲ ਸਵਾਰਾਂ ਨੂੰ ਇਥੇ ਆਉਣ ਤੋਂ ਰੋਕਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: