ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਾਲਿਆ ਨੂੰ ਲੰਦਨ ਦੀ ਅਦਾਲਤ ਵੱਲੋਂ ਵੱਡਾ ਝਟਕਾ ਲੱਗਾ ਹੈ ਅਤੇ ਹੁਣ ਵਿਜੇ ਮਾਲਯਾ ਨੂੰ ਲੰਦਨ ‘ਚ ਆਪਣਾ ਆਲੀਸ਼ਾਨ ਬੰਗਲਾ ਖਾਲੀ ਕਰਨਾ ਪਵੇਗਾ।
ਯੂ.ਬੀ.ਐੱਸ. ਬੈਂਕ ਨੇ ਮਾਲਯਾ ਖ਼ਿਲਾਫ਼ ਕੇਸ ਜਿੱਤ ਲਿਆ ਹੈ ਅਤੇ ਅਦਾਲਤ ਨੇ ਬੰਗਲਾ ਬੈਂਕ ਨੂੰ ਸੌਂਪਣ ਦੇ ਹੁਕਮ ਦਿੱਤਾ ਹੈ। ਏਜੰਸੀ ਦੀ ਰਿਪੋਰਟ ਮੁਤਾਬਕ ਇਸ ਆਲੀਸ਼ਾਨ ਬੰਗਲੇ ‘ਚ ਮਾਲਯਾ ਦੇ ਨਾਲ ਉਸ ਦਾ ਪੁੱਤਰ ਤੇ ਮਾਂ ਵੀ ਰਹਿੰਦੇ ਹਨ।
ਦਰਅਸਲ, ਕਾਰੋਬਾਰੀ ਵਿਜੇ ਮਾਲਯਾ ਨੇ ਯੂ.ਬੀ.ਐਸ. ਬੈਂਕ ਕੋਲ ਆਪਣਾ ਬੰਗਲਾ ਗਿਰਵੀ ਰੱਖਿਆ ਹੋਇਆ ਸੀ। ਪਰ ਹੁਣ ਅਦਾਲਤ ਨੇ ਇਸ ਬੰਗਲੇ ਦਾ ਅਧਿਕਾਰ ਬੈਂਕ ਨੂੰ ਦੇ ਦਿੱਤਾ ਹੈ, ਜਿਸ ਤੋਂ ਬਾਅਦ ਬੈਂਕ ਨੂੰ ਇਸ ਬੰਗਲੇ ਦੀ ਮਲਕੀਅਤ ਮਿਲ ਗਈ ਹੈ ਅਤੇ ਹੁਣ ਬੈਂਕ ਇਸ ਨੂੰ ਵੇਚ ਸਕਦਾ ਹੈ। ਇਹ ਸਭ ਉਸ ਸਮੇਂ ਹੋਇਆ ਜਦੋਂ ਬ੍ਰਿਟਿਸ਼ ਅਦਾਲਤ ਨੇ ਮੰਗਲਵਾਰ ਨੂੰ ਵਿਜੇ ਮਾਲਯਾ ਦੀ ਬੇਦਖ਼ਲੀ ਦੇ ਹੁਕਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ।
ਸਵਿਸ ਬੈਂਕ ਯੂ.ਬੀ.ਐੱਸ. ਨਾਲ ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਵਿੱਚ ਮਾਲਿਯਾ ਦੇ ਘਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਮਾਲਯਾ ਨੇ ਇਸ ਹੁਕਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਲੰਦਨ ਹਾਈਕੋਰਟ ਦੇ ਚੈਂਸਰੀ ਡਿਵੀਜ਼ਨ ਦੇ ਜੱਜ ਮੈਥਿਊ ਮਾਰਸ਼ ਨੇ ਆਪਣੇ ਫੈਸਲੇ ‘ਚ ਕਿਹਾ ਕਿ ਮਾਲਯਾ ਪਰਿਵਾਰ ਨੂੰ ਬਕਾਇਆ ਕਲੀਅਰ ਕਰਨ ਲਈ ਵਾਧੂ ਸਮਾਂ ਦੇਣ ਦਾ ਕੋਈ ਆਧਾਰ ਨਹੀਂ ਹੈ। ਇਸ ਦਾ ਮਤਲਬ ਹੈ ਕਿ ਮਾਲਯਾ ਨੂੰ ਇਸ ਜਾਇਦਾਦ ਤੋਂ ਬੇਦਖਲ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Bharwa Baingan Recipe | Baingan Recipe | ਭਰਵਾ ਬੈਂਗਣ ਮਸਾਲਾ | Round Brinjal Recipe | Eggplant Recipe
ਰਿਪੋਰਟਾਂ ਮੁਤਾਬਕ ਮਾਲਯਾ ਨੇ ਸਵਿਸ ਬੈਂਕ ਦਾ 204 ਮਿਲੀਅਨ ਪੌਂਡ ਦਾ ਕਰਜ਼ਾ ਵਾਪਸ ਕਰਨਾ ਹੈ। ਲੰਦਨ ‘ਚ ਮਾਲਯਾ ਦੇ ਇਸ ਘਰ ‘ਚ ਉਸ ਦੀ 95 ਸਾਲਾ ਮਾਂ ਰਹਿੰਦੀ ਹੈ। ਵਿਜੇ ਮਾਲਯਾ ਲੰਦਨ ਦੇ ਰੀਜੈਂਟਸ ਪਾਰਕ ਇਲਾਕੇ ‘ਚ ਸਥਿਤ ਇਸ ਆਲੀਸ਼ਾਨ ਘਰ ‘ਚ ਰਹਿੰਦਾ ਸੀ। ਜੇ ਮਾਲਯਾ ਤੁਰੰਤ ਘਰ ਨਹੀਂ ਛੱਡਦਾ ਤਾਂ ਸਕਿਓਰਿਟੀ ਗਾਰਡਸ ਵੱਲੋਂ ਉਸ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢਿਆ ਜਾ ਸਕਦਾ ਹੈ।