ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਲੈ ਕੇ ਦੁਨੀਆ ਨੂੰ ਵੱਡੀ ਰਾਹਤ ਦਿੱਤੀ ਹੈ। WHO ਨੇ ਕੋਵਿਡ ਬਾਰੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ ਹੁਣ ਜਨਤਕ ਵਿਸ਼ਵ ਸਿਹਤ ਐਮਰਜੈਂਸੀ ਨਹੀਂ ਹੈ। ਅਸੀਂ ਐਮਰਜੈਂਸੀ ਕਮੇਟੀ ਦੀ 15ਵੀਂ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਲਿਆ ਹੈ।
ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਨੇ ਕਿਹਾ, “ਕੱਲ੍ਹ, ਐਮਰਜੈਂਸੀ ਕਮੇਟੀ ਦੀ 15ਵੀਂ ਵਾਰ ਮੀਟਿੰਗ ਹੋਈ। ਮੈਨੂੰ ਕੋਵਿਡ-19 ਨੂੰ ਵਿਸ਼ਵ ਵਿੱਚ ਗਲੋਬਲ ਹੈਲਥ ਐਮਰਜੈਂਸੀ ਦੇ ਦਾਇਰੇ ਤੋਂ ਬਾਹਰ ਐਲਾਨ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਮੈਂ ਉਨ੍ਹਾਂ ਦੀ ਸਲਾਹ ਮੰਨ ਲਈ ਹੈ।”
WHO ਨੇ ਕਿਹਾ ਕਿ 30 ਜਨਵਰੀ 2020 ਨੂੰ ਕੋਵਿਡ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ। ਹਾਲਾਂਕਿ WHO ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਅਜੇ ਵੀ ਵਿਸ਼ਵ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। WHO ਦੇ ਮੁਤਾਬਕ ਜਦੋਂ ਕੋਰੋਨਾ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ, ਉਦੋਂ ਚੀਨ ਵਿੱਚ 100 ਤੋਂ ਘੱਟ ਕੋਰੋਨਾ ਮਾਮਲੇ ਸਨ ਅਤੇ ਕਿਸੇ ਦੀ ਮੌਤ ਨਹੀਂ ਹੋਈ ਸੀ, ਪਰ ਤਿੰਨ ਸਾਲਾਂ ਬਾਅਦ ਮਰਨ ਵਾਲਿਆਂ ਦੀ ਗਿਣਤੀ 70 ਲੱਖ ਪਹੁੰਚ ਗਈ ਜੋਕਿ ਰਿਪੋਰਟ ਹੋਇਆ ਹੈ। ਸਾਨੰ ਲੱਗਦਾ ਹੈਕਿ ਇਸ ਵਿੱਚ ਕਰੀਬ 2 ਕਰੋੜ ਲੋਕਾਂ ਦੀ ਜਾਨ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਮੌਜੂਦਗੀ ‘ਚ ਅੱਤਵਾਦ ‘ਤੇ ਖੂਬ ਵਰ੍ਹੇ ਜੈਸ਼ੰਕਰ, ਦਿੱਤੀ ਵੱਡੀ ਨਸੀਹਤ
WHO ਨੇ ਕਿਹਾ ਕਿ ਕੋਰੋਨਾ ਨੂੰ ਜਨਤਕ ਗਲੋਬਲ ਹੈਲਥ ਐਮਰਜੈਂਸੀ ਤੋਂ ਹਟਾਉਣ ਦਾ ਫੈਸਲਾ ਪਿਛਲੇ ਇੱਕ ਸਾਲ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਲਿਆ ਗਿਆ ਹੈ। ਸਿਹਤ ਸੰਗਠਨ ਨੇ ਕਿਹਾ ਕਿ ਕੋਵਿਡ ਦਾ ਇੰਨਾ ਵੱਡਾ ਅਸਰ ਹੋਇਆ ਕਿ ਸਕੂਲ ਤੋਂ ਲੈ ਕੇ ਆਫਿਸ ਤੱਕ ਬੰਦ ਰਹੇ। ਕਈ ਲੋਕ ਇਸ ਦੌਰਾਨ ਤਣਾਅ ਤੇ ਚਿੰਤਾ ਤੋਂ ਲੰਘੇ। ਇਸ ਨੇ ਦੁਨੀਆ ਦੀ ਅਰਥ ਵਿਵਸਥਾ ਨੂੰ ਵੀ ਨਸ਼ਟ ਕਰ ਦਿੱਤਾ।
ਡਬਲਯੂਐਚਓ ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਨੇ ਕਿਹਾ ਕਿ ਵਿਸ਼ਵ ਸਿਹਤ ਐਮਰਜੈਂਸੀ ਤੋਂ ਕੋਰੋਨਾ ਨੂੰ ਹਟਾਉਣ ਦਾ ਮਤਲਬ ਇਹ ਨਹੀਂ ਹੈ ਕਿ ਕੋਵਿਡ ਖਤਮ ਹੋ ਗਿਆ ਹੈ। ਪਿਛਲੇ ਹਫ਼ਤੇ ਹੀ ਕੋਵਿਡ ਹਰ ਤਿੰਨ ਮਿੰਟ ਵਿੱਚ ਇੱਕ ਦੀ ਮੌਤ ਕਰ ਰਿਹਾ ਸੀ। ਅਜੇ ਵੀ ਨਵੇਂ ਰੂਪ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਚੌਕਸ ਰਹਿਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: