ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ‘ਤੇ ਕਸਟਮ ਮਹਿਕਮੇ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਦੁਬਈ ਤੋਂ ਆਈਆਂ ਤਿੰਨ ਔਰਤਾਂ ਤੋਂ ਕਰੋੜਾਂ ਦਾ ਸੋਨਾ ਬਰਾਮਦ ਹੋਇਆ।
ਇਹ ਤਿੰਨੋਂ ਔਰਤਾਂ ਇਹ ਸੋਨਾ ਕੱਪੜਿਆਂ ਦੇ ਅੰਦਰ ਲੁਕਾ ਕੇ ਲਿਆਈਆਂ ਸਨ, ਚੂੜੀਆਂ ਦੇ ਰੂਪ ਲਿਆਂਦੇ ਗਏ ਇਸ ਸੋਨੇ ਦਾ ਭਾਰ 2 ਕਿਲੋ 46 ਗ੍ਰਾਮ ਹੈ, ਇਸ ਦੀ ਕੀਮਤ 1.01 ਕਰੋੜ ਰੁਪਏ ਦੇ ਕਰੀਬ ਹੈ। ਜਿਵੇਂ ਹੀ ਇਹ ਔਰਤਾਂ ਏਅਰਪੋਰਟ ਪਹੁੰਚੀਆਂ ਤਾਂ ਚੈਕਿੰਗ ਦੌਰਾਨ ਕਸਟਮ ਮਹਿਕਮੇ ਉਨ੍ਹਾਂ ਕੋਲੋਂ ਇਹ ਸੋਨਾ ਜ਼ਬਤ ਕੀਤਾ। ਮਹਿਕਮੇ ਨੇ ਸੋਨਾ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”























