ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਮਠਿਆਈ ਦੀ ਦੁਕਾਨ ਵਿੱਚ ਸਿਲੰਡਰ ਬਲਾਸਟ ਹੋਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸਾ ਭਰਤਗੜ੍ਹ ਬੱਸ ਸਟੈਂਡ ਨੇੜੇ ਕਮਲ ਸਵੀਟਸ ਨਾਮ ਦੀ ਦੁਕਾਨ ‘ਚ ਵਾਪਰਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਦੁਕਾਨ ‘ਚ ਅੱਗ ਲੱਗ ਗਈ ਸੀ, ਜਿਸ ਕਾਰਨ ਦੁਕਾਨ ‘ਚ ਰੱਖਿਆ ਕਮਰਸ਼ੀਅਲ ਗੈਸ ਸਿਲੰਡਰ ਫਟ ਗਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮਾਲਕ ਜਤਿਨ ਗੌਤਮ (30) ਪੁੱਤਰ ਕਮਲ ਚੰਦ ਗੌਤਮ ਵਾਸੀ ਪਿੰਡ ਬਾਡਾ ਥਾਣਾ ਕੀਰਤਪੁਰ ਸਾਹਿਬ ਮੌਕੇ ‘ਤੇ ਪੁੱਜੇ। ਜਿਵੇਂ ਹੀ ਉਸ ਨੇ ਸ਼ਟਰ ਚੁੱਕਿਆ ਤਾਂ ਸਿਲੰਡਰ ਫਟ ਗਿਆ ਅਤੇ ਉਸ ਦੀ ਮੌਤ ਹੋ ਗਈ।
ਉਸ ਦੀ ਮਦਦ ਕਰ ਰਹੇ ਉਸ ਦੇ ਨੌਕਰ ਸੱਜਣ ਸਿੰਘ ਵਾਸੀ ਰੂਪਨਗਰ ਦੀ ਵੀ ਇਲਾਜ ਲਈ ਰੂਪਨਗਰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਮਦਦ ਲਈ ਆਇਆ ਪਿੰਡ ਦਾ ਚੌਕੀਦਾਰ ਰੋਸ਼ਨ ਲਾਲ ਵੀ ਸੜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : 451 ਦਿਨ ਜੇਲ੍ਹ ‘ਚ ਰਿਹਾ ਸਬਜ਼ੀ ਵੇਚਣ ਵਾਲਾ, ਸੁਪਰੀਮ ਕੋਰਟ ਪਹੁੰਚਣ ‘ਤੇ ਆਇਆ ਵੱਡਾ ਹੁਕਮ, ਕਿਹਾ- ਤੁਰੰਤ ਰਿਹਾਅ ਕਰੋ
ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ, ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਹੋਣ ਮਗਰੋਂ ਸਬੰਧਤ ਟੀਮਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੀਆਂ। ਡਾਕਟਰ ਆਨੰਦ ਘਈ ਨੇ 2 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤੀਜੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੌਕੇ ਦੇ ਗਵਾਹਾਂ ਸਰਪੰਚ ਸੁਖਦੀਪ ਸਿੰਘ, ਮਨਜੀਤ ਸਿੰਘ ਨੇ ਵੀ ਮੌਕੇ ਦੀ ਸਥਿਤੀ ਤੋਂ ਜਾਣੂ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ -: