ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਸਾਢੇ 8 ਕਰੋੜ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਗ੍ਰਿਫਤਾਰ ਹੋ ਗਈ ਹੈ। ਪੰਜਾਬ ਪੁਲਿਸ ਨੇ ਮੋਨਾ ਨੂੰ ਉਸ ਦੇ ਪਤੀ ਜਸਵਿੰਦਰ ਦੇ ਨਾਲ ਉਤਰਾਖੰਡ ਤੋਂ ਫੜਿਆ ਹੈ। ਉਹ ਇਥੇ ਇੱਕ ਧਾਰਮਿਕ ਸਥਾਨ ਵਿੱਚ ਮੱਥਾ ਟੇਕਣ ਗਈ ਸੀ।
ਦਰਅਸਲ ਮੋਨਾ ਨੇ ਵਾਰਦਾਤ ਤੋਂ ਪਹਿਲਾਂ ਸੁੱਖਣਾ ਮੰਗੀ ਸੀ ਕਿ ਜੇ ਉਹ ਲੁੱਟਣ ‘ਚ ਕਾਮਯਾਬ ਹੋ ਗਈ ਤਾਂ ਉਹ ਧਾਰਮਿਕ ਸਥਾਨ ‘ਤੇ ਜਾਵੇਗੀ। ਲੁੱਟ ਤੋਂ ਬਾਅਦ ਉਹ ਆਪਣੇ ਪਤੀ ਨਾਲ ਮੱਥਾ ਟੇਕਣ ਪਹੁੰਚੀ। ਇੱਥੇ ਮੱਥਾ ਟੇਕਣ ਸਮੇਂ ਦੀ ਫੋਟੋ ਵੀ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਫੋਨ ਵੀ ਕੀਤਾ ਸੀ। ਕਾਲ ਟ੍ਰੇਸਿੰਗ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਉਹ ਉਤਰਾਖੰਡ ਵਿੱਚ ਹੈ। ਪੁਲਿਸ ਦੀ ਟੀਮਾਂ ਤੁਰੰਤ ਉਤਰਾਖੰਡ ਰਵਾਨਾ ਹੋ ਗਈ।
ਇਸ ਦੌਰਾਨ ਜਦੋਂ ਮਨਦੀਪ ਕੌਰ ਆਪਣੇ ਪਤੀ ਨਾਲ ਸਿਰ ਝੁਕਾ ਕੇ ਵਾਪਸ ਆ ਰਹੀ ਸੀ ਤਾਂ ਇੰਸਪੈਕਟਰ ਬੇਅੰਤ ਜੁਨੇਜਾ ਨੇ ਉਸ ਨੂੰ ਦਬੋਚ ਲਿਆ। ਉਸ ਦੀ ਪਛਾਣ ਕੱਪੜਿਆਂ ਅਤੇ ਜੁੱਤੀਆਂ ਤੋਂ ਹੋਈ। ਮੋਨਾ ਆਪਣੇ ਪਤੀ ਨਾਲ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੇ ਲਈ ਉਸ ਨੇ ਆਪਣਾ ਰੂਪ ਬਦਲਣ ਦੀ ਕੋਸ਼ਿਸ਼ ਵੀ ਕੀਤੀ।
ਇਸ ਦੇ ਨਾਲ ਇਹੀ ਵੀ ਖੁਲਾਸਾ ਹੋਇਆ ਕਿ ਵਾਰਦਾਤ ਤੋਂ ਬਾਅਦ ਮੋਨਾ ਅਤੇ ਉਸ ਦਾ ਪਤੀ ਰਿਸ਼ਤੇਦਾਰ ਦੇ ਘਰ ਰੁਕੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਸੇ ਤੋਂ ਵੀ ਫੋਨ ‘ਤੇ ਗੱਲ ਨਹੀਂ ਕੀਤੀ। ਇੱਥੋਂ ਉਹ ਉਤਰਾਖੰਡ ਰਵਾਨਾ ਹੋਏ। ਇਹ ਵੀ ਪਤਾ ਲੱਗਾ ਹੈ ਕਿ 29 ਸਾਲ ਦੀ ਮਨਦੀਪ ਦੀ ਪਟਿਆਲਾ ਵਿਚ 2018 ਵਿੱਚ ਹੋਈ ਸੀ। ਇਥੇ ਉਸ ਦਾ ਤਲਾਕ ਹੋ ਗਿਆ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਦੋਸ਼ੀ ਗੁਲਸ਼ਨ ਨੂੰ ਗਿੱਦੜਬਾਹਾ ਤੋਂ ਕਾਬੂ ਕੀਤਾ ਹੈ। ਪੁਲਿਸ ਨੇ ਉਸ ਕੋਲੋਂ 21 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਦੀ ਗ੍ਰਿਫਤਾਰੀ ਨਾਲ ਮਾਮਲੇ ‘ਚ ਗ੍ਰਿਫਤਾਰ ਦੋਸ਼ੀਆਂ ਦੀ ਗਿਣਤੀ 9 ਹੋ ਗਈ ਹੈ।
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ 3 ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇਨ੍ਹਾਂ ਵਿੱਚ ਗੋਪਾ, ਨੰਨੀ ਅਤੇ ਸੰਨੀ ਸ਼ਾਮਲ ਹਨ। ਪੁਲਿਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਮੁਤਾਬਕ ਹੁਣ ਤੱਕ 5 ਕਰੋੜ 96 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।
ਦੱਸ ਦੇਈਏ ਕਿ ਮਨਦੀਪ ਕੌਰ ਮੋਨਾ ਨੇ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਮਨੀ ਨਾਲ ਮਿਲ ਕੇ ਇਸ ਸਾਰੀ ਲੁੱਟ ਨੂੰ ਅੰਜਾਮ ਦਿੱਤਾ ਸੀ। ਜਿਸ ਵਿੱਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਅਤੇ ਭਰਾ ਵੀ ਸ਼ਾਮਲ ਸਨ।
ਮਨਦੀਪ ਮੋਨਾ ਪਟਿਆਲਾ ਨੇੜੇ ਆਪਣੇ ਰਿਸ਼ਤੇਦਾਰ ਦੇ ਘਰ ਰੁਕੀ ਸੀ। 13 ਜੂਨ ਨੂੰ ਉਹ ਆਪਣੇ ਪਤੀ ਨਾਲ ਰੇਲ ਗੱਡੀ ਰਾਹੀਂ ਰਿਸ਼ੀਕੇਸ਼ ਪਹੁੰਚੀ। ਮੋਨਾ ਨੇ ਰਾਤ ਰਿਸ਼ੀਕੇਸ਼ ਦੇ ਹੋਟਲ ‘ਚ ਬਿਤਾਈ। ਇਸ ਦੌਰਾਨ ਅਗਲੀ ਸਵੇਰ ਟੈਕਸੀ ਰਾਹੀਂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ। ਮੋਨਾ ਅਤੇ ਉਸ ਦੇ ਪਤੀ ਨੇ ਆਪਣੀ ਪਛਾਣ ਲੁਕਾਉਣ ਲਈ ਆਪਣਾ ਰੂਪ ਵੀ ਬਦਲ ਲਿਆ ਸੀ। ਔਰਤ ਨੇ ਚੁੰਨੀ ਨਾਲ ਆਪਣਾ ਚਿਹਰਾ ਲੁਕਾਇਆ ਹੋਇਆ ਸੀ। ਪਤੀ ਜਸਵਿੰਦਰ ਨੇ ਮੱਥੇ ਤੋਂ ਹੇਠਾਂ ਪੱਗ ਬੰਨ੍ਹੀ ਹੋਈ ਸੀ।
ਇਹ ਵੀ ਪੜ੍ਹੋ : ਯੁਗਾਂਡਾ ‘ਚ ਸਕੂਲ ‘ਤੇ ਅੱਤਵਾਦੀਆਂ ਦਾ ਹਮਲਾ, 38 ਬੱਚਿਆਂ ਸਣੇ 41 ਦੀ ਮੌਤ, ਕਈ ਅਗਵਾ
ਕਰੋੜਾਂ ਰੁਪਏ ਹੋਣ ਦੇ ਬਾਵਜੂਦ ਮਨਦੀਪ ਮੋਨਾ 21 ਕਿਲੋਮੀਟਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਕੀਤੀ। ਪੁਲਿਸ ਉਸ ਨੂੰ ਹੈਲੀਕਾਪਟਰ ਆਦਿ ਦੀਆਂ ਟਿਕਟਾਂ ਵਿੱਚ ਲੱਭਦੀ ਰਹੀ। ਪੁਲਿਸ ਨੂੰ ਸ਼ੱਕ ਸੀ ਕਿ ਪੈਸੇ ਜ਼ਿਆਦਾ ਹੋਣ ਕਾਰਨ ਉਸ ਨੇ ਹੈਲੀਕਾਪਟਰ ਸੇਵਾ ਦੀ ਵਰਤੋਂ ਕੀਤੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: