ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਇਸ ਤੋਂ ਪਹਿਲਾਂ ਲੀਡਰਾਂ ਵੱਲੋਂ ਪਾਰਟੀਆਂ ਬਾਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਂਗਰਸ ਵੱਲੋਂ ਟਿਕਟ ਕੱਟੇ ਜਾਣ ਤੋਂ ਨਾਰਾਜ਼ ਦਮਨ ਥਿੰਦ ਬਾਜਵਾ ਅੱਜ ਬੀਜੇਪੀ ਦਾ ਪੱਲਾ ਫੜੇਗੀ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਮੌਜੂਦਗੀ ਵਿੱਚ ਉਹ ਪਾਰਟੀ ਵਿੱਚ ਸ਼ਾਮਲ ਹੋਵੇਗੀ।
ਦੱਸਣਯੋਗ ਹੈ ਕਿ ਕਾਂਗਰਸ ਨੇ ਦਮਨ ਬਾਜਵਾ ਦੀ ਟਿਕਟ ਕੱਟ ਕੇ ਜਸਵਿੰਦਰ ਧੀਮਾਨ ਨੂੰ ਦਿੱਤੀ ਸੀ, ਜਿਸ ਪਿੱਛੋਂ ਦਮਨ ਨੇ ਕਿਹਾ ਸੀ ਕਿ ਮੈਂ ਤਰਸ ਜਾਂ ਕਿਸੇ ਸਿਫਾਰਿਸ਼ ਕਰਕੇ ਇਥੇ ਨਹੀਂ ਪਹੁੰਚੀ, ਸਗੋਂ ਆਪਣੀ ਮਿਹਨਤ ਤੇ ਕੰਮ ਕਰਕੇ ਇਸ ਮੁਕਾਮ ਤੱਕ ਪਹੁੰਚੀ ਹਾਂ। ਕਾਂਗਰਸ ਮੇਰੇ ਤੋਂ ਇਹ ਟਿਕਟ ਕੋਈ ਖੋਹ ਨਹੀਂ ਸਕਦਾ।
ਇਸ ਪਿੱਛੋਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਨੂੰ ਤਿਆਰ ਹੋ ਗਈ ਸੀ। ਉਸ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਵੀ ਭਰ ਦਿੱਤੀ ਸੀ ਪਰ ਬਾਅਦ ਵਿੱਚ ਕਾਗਜ਼ ਵਾਪਸ ਲੈ ਲਏ। ਦੋ ਦਿਨ ਪਹਿਲਾਂ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਮਨ ਬਾਜਵਾ ਦੇ ਘਰ ਵੀ ਪਹੁੰਚੇ ਸਨ।