ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ ਕੌਰ ਜਨਰਲ ਕੈਟਾਗਰੀ ਵਿੱਚੋਂ 38ਵਾਂ ਰੈਂਕ ਹਾਸਲ ਕਰਕੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਜੱਜ ਬਣ ਗਈ ਹੈ।
ਲੋਕਾਂ ਨੂੰ ਪਤਾ ਲੱਗਦਿਆਂ ਹੀ ਸ਼ਾਮ ਤੋਂ ਲੈ ਕੇ ਰਾਤ ਤੱਕ ਵਧਾਈਆਂ ਦਾ ਸਿਲਸਿਲਾ ਲੱਗਾ ਰਿਹਾ। ਹਰਿਆਣਾ ਨਿਆਂਇਕ ਸੇਵਾਵਾਂ ਪੂਰੀ ਕਰਨ ਤੋਂ ਮਗਰੋਂ ਜੱਜ ਬਣਨ ਜਾ ਰਹੀ ਮਨਜੋਤ ਕੌਰ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਯੋਗਤਾ ਅਤੇ ਮਿਹਨਤ ਅਤੇ ਸਮਰਪਣ ‘ਤੇ ਪੂਰਾ ਭਰੋਸਾ ਹੈ।
ਉਸ ਨੇ ਕਿਹਾ ਕਿ ਇਸ ਮੁਕਾਮ ਨੂੰ ਹਾਸਲ ਕਰਨ ਲਈ ਪਰਿਵਾਰ ਦਾ ਵੀ ਪੂਰਾ ਸਹਿਯੋਗ ਮਿਲਿਆ। ਲੋਕ ਧੀਆਂ ਨੂੰ ਸਰਾਪ ਨਾ ਸਮਝਣ। ਮਾਪੇ ਗਰੀਬ ਸਨ। ਉਨ੍ਹਾਂ ਨੂੰ ਦੇਖ ਕੇ ਮੈਂ ਬਚਪਨ ਵਿਚ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਵੱਡੀ ਹੋ ਕੇ ਜੱਜ ਬਣਾਂਗੀ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੇਰੇ ਮਾਤਾ-ਪਿਤਾ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਚਿੰਤਾ, ਤਿਓਹਾਰਾਂ ਤੋਂ ਪਹਿਲਾਂ BMC ਨੇ ਜਾਰੀ ਕੀਤੀ ਐਡਵਾਈਜਰੀ
ਮਨਜੋਤ ਨੇ ਕਿਹਾ ਕਿ ਸ਼ਾਇਦ ਮੇਰੇ ਮਾਪਿਆਂ ਦੇ ਇਸ ਜਨੂੰਨ ਨੇ ਮੈਨੂੰ ਬਚਪਨ ਤੋਂ ਹੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪ੍ਰੇਰਿਤ ਕੀਤਾ। ਉਸ ਨੇ ਕਿਹਾ ਕਿ ਹੁਣ ਮੈਂ ਆਪਣੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।
ਵੀਡੀਓ ਲਈ ਕਲਿੱਕ ਕਰੋ -: