ਚੋਣ ਕਮਿਸ਼ਨ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਚੰਡੀਗੜ੍ਹ ਪਹੁੰਚੇ। ਮੈਰਾਥਨ ਮੀਟਿੰਗ ਤੋਂ ਬਾਅਦ ਉਨ੍ਹਾਂ ਪੰਜਾਬ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੋ ਕੋਈ ਪੱਖਪਾਤ ਕਰੇਗਾ ਜਾਂ ਸਹੀ ਢੰਗ ਨਾਲ ਕੰਮ ਨਹੀਂ ਕਰੇਗਾ, ਉਸ ਦੀ ਚੋਣ ਡਿਊਟੀ ‘ਤੇ ਛੁੱਟੀ ਕਰ ਦਿੱਤੀ ਜਾਵੇਗੀ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦਰ ਨੇ ਕਿਹਾ ਕਿ ਉਨ੍ਹਾਂ ਨੇ 4 ਘੰਟੇ ਚੱਲੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਡੀਸੀ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਸਾਰੇ ਦੇਖ ਲਏ ਨੇ। ਸਾਨੂੰ ਪਤਾ ਲੱਗ ਗਿਆ ਹੈ ਕਿ ਕੌਣ ਕਿੰਨਾ ਕੁ ਫਿੱਟ ਹੈ। ਇਸ ਲਈ ਕਮਿਸ਼ਨ ਪੰਜਾਬ ਵਿੱਚ ਨਿਡਰ ਅਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਹਰ ਕਦਮ ਚੁੱਕੇਗਾ। ਇਸ ਦੇ ਲਈ ਡੀਜੀਪੀ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਛੇਤੀ ਹੀ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਨੂੰ ਬੁਲਾਉਣ ਬਾਰੇ ਫੈਸਲਾ ਲਿਆ ਜਾਵੇਗਾ।
ਮੁੱਖ ਚੋਣ ਕਮਿਸ਼ਨਰ ਚੰਦਰਾ ਨੇ ਕਿਹਾ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਨਾਲ ਡੁਪਲੀਕੇਸੀ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ 93.17 ਕਰੋੜ ਵੋਟਰ ਹਨ। ਕਈ ਵਾਰ ਜੇ ਕਿਸੇ ਦੀ ਬਦਲੀ ਹੋ ਜਾਂਦੀ ਹੈ ਤਾਂ ਉਸ ਦੀ ਪੁਰਾਣੀ ਅਤੇ ਨਵੀਂ ਥਾਂ ’ਤੇ ਵੋਟ ਬਣੀ ਹੀ ਰਹਿ ਜਾਂਦੀ ਹੈ। ਇਸ ਤਰ੍ਹਾਂ ਵੀ ਹੀਂ ਹੈ ਕਿ ਉਹ ਦੋਵੇਂ ਥਾਵਾਂ ‘ਤੇ ਆਪਣੀ ਵੋਟ ਪਾਉਂਦਾ ਹੈ ਪਰ ਵੋਟਰ ਸੂਚੀ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ, ਇਸ ਲਈ ਆਧਾਰ ਕਾਰਡ ਲਿੰਕ ਹੋਣ ਨਾਲ ਡੁਪਲੀਕੇਟ ਵੋਟ ਨੂੰ ਡਿਲੀਟ ਕਰਨਾ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਤਾਂ ਅਜਿਹਾ ਕਰਨਾ ਮੁਮਕਿਨ ਨਹੀਂ ਹੋਵੇਗਾ ਪਰ ਜਿਵੇਂ ਹੀ ਇਸ ਦਾ ਕਾਨੂੰਨ ਬਣ ਜਾਵੇਗਾ ਕਮਿਸ਼ਨ ਲਿੰਕ ਕਰਨ ਦਾ ਕੰਮ ਸ਼ੁਰੂ ਕਰ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵਾਰ ਔਰਤ ਅਤੇ ਮਰਦ ਵੋਟਰਾਂ ਦਾ ਅਨੁਪਾਤ ਵੀ ਸੁਧਰਿਆ ਹੈ। ਇਸ ਵਾਰ ਕੁੱਲ 2.2 ਕਰੋੜ ਵੋਟਰਾਂ ਵਿੱਚੋਂ 1 ਕਰੋੜ ਤੋਂ ਵੱਧ ਮਹਿਲਾ ਵੋਟਰ ਹੋਣਗੇ। ਪਿਛਲੀਆਂ ਚੋਣਾਂ ਵਿੱਚ ਇੱਕ ਹਜ਼ਾਰ ਮਰਦ ਵੋਟਰਾਂ ਪਿੱਛੇ 898 ਔਰਤਾਂ ਸਨ, ਜੋ ਇਸ ਵਾਰ ਵੱਧ ਕੇ 902 ਹੋ ਗਈਆਂ ਹਨ। ਹਾਲਾਂਕਿ ਆਖਰੀ ਸੂਚੀ 5 ਜਨਵਰੀ ਨੂੰ ਆਵੇਗੀ।
ਇਹ ਵੀ ਪੜ੍ਹੋ : 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ
ਇਸ ਤੋਂ ਇਲਾਵਾ ਇਸ ਵਾਰ 1 ਲੱਖ 40 ਹਜ਼ਾਰ 835 ਦਿਵਿਆਂਗ ਵੋਟਰ ਹੋਣਗੇ। ਪੰਜਾਬ ਵਿੱਚ 57 ਬੂਥ ਅਜਿਹੇ ਹੋਣਗੇ ਜਿੱਥੇ ਸਿਰਫ਼ ਦਿਵਿਆਂਗ ਮੁਲਾਜ਼ਮ ਹੀ ਪੋਲਿੰਗ ਦੀ ਡਿਊਟੀ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ 5 ਲੱਖ 16 ਹਜ਼ਾਰ 567 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। ਕਮਿਸ਼ਨ ਉਨ੍ਹਾਂ ਦੀ ਸਹੂਲਤ ਅਨੁਸਾਰ ਘਰ ਜਾਂ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਉਣ ਦਾ ਪ੍ਰਬੰਧ ਕਰੇਗਾ।
ਇਸ ਤੋਂ ਇਲਾਵਾ 1 ਲੱਖ 11 ਹਜ਼ਾਰ 941 ਸਰਵਿਸ ਵੋਟਰ ਹਨ। ਇਸ ਵਾਰ ਪੰਜਾਬ ਵਿੱਚ ਪਹਿਲੀ ਵਾਰ 1 ਲੱਖ 72 ਹਜ਼ਾਰ 608 ਵੋਟਰ ਹੋਣਗੇ। ਇਸ ਤੋਂ ਇਲਾਵਾ 2 ਲੱਖ 74 ਹਜ਼ਾਰ 177 ਪਹਿਲੀ ਵਾਰ ਵੋਟ ਪਾਉਣਗੇ, ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦਰਮਿਆਨ ਹੋਵੇਗੀ।