ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਬਜ਼ੁਰਗ ਮੁੜ ਜ਼ਿੰਦਾ ਹੋ ਗਿਆ। ਅਸਲ ਵਿੱਚ ਲਾਸ਼ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ ਸੀ। ਸਪੀਡ ਬਰੇਕਰ ‘ਚ ਐਂਬੂਲੈਂਸ ਉਛਲੀ ਤਾਂ ਬਜ਼ੁਰਗ ਦੇ ਸਾਹ ਵਾਪਸ ਆ ਗਏ।
ਪਰਿਵਾਰਕ ਮੈਂਬਰ ਮੁੜ ਤੋਂ ਬਜ਼ੁਰਗ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਜਾਂਚ ਕੀਤੀ ਅਤੇ ਵਿਅਕਤੀ ਦੀ ਸਿਹਤ ਠੀਕ ਪਾਈ ਗਈ। ਫਿਲਹਾਲ ਬਜ਼ੁਰਗ ਘਰ ਨੂੰ ਘਰ ਵਾਪਿਸ ਲਿਆਂਦਾ ਗਿਆ ਹੈ।
ਬਜ਼ੁਰਗ ਨੂੰ 16 ਦਸੰਬਰ ਨੂੰ ਦਿਲ ਦਾ ਦੌਰਾ ਪਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ਼ ਦਿੱਤਾ ਸੀ, ਕੋਲਹਾਪੁਰ ਦੇ ਕਸਬਾ ਬਾਵੜਾ ਇਲਾਕੇ ਦੇ ਰਹਿਣ ਵਾਲੇ ਪਾਂਡੁਰੰਗ ਉਲਪੇ ਦੀ ਉਮਰ 65 ਸਾਲ ਹੈ। 16 ਦਸੰਬਰ ਦੀ ਸ਼ਾਮ ਨੂੰ ਪਾਂਡੂਰੰਗ ਨੂੰ ਅਚਾਨਕ ਚੱਕਰ ਆਉਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਹ ਘਰ ਵਿੱਚ ਹੀ ਡਿੱਗ ਪਿਆ।
ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਕੋਲਹਾਪੁਰ ਦੇ ਗੰਗਾਵੇਸ਼ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋ-ਤਿੰਨ ਘੰਟੇ ਬਾਅਦ ਪਾਂਡੁਰੰਗ ਨੂੰ ਮ੍ਰਿਤਕ ਐਲਾਨ ਦਿੱਤਾ।
ਜਦੋਂ ਘਰ ਵਾਪਸ ਲਿਆਂਦਾ ਗਿਆ ਤਾਂ ਐਂਬੂਲੈਂਸ ਨੂੰ ਝਟਕਾ ਲੱਗਾ, ਤਾਂ ਉਸ ਨੂੰ ਦੁਬਾਰਾ ਸਾਹ ਲੈਣਾ ਸ਼ੁਰੂ ਕਰ ਦਿੱਤਾ, ਘਰ ਵਿਚ ਪਾਂਡੁਰੰਗ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਹੋ ਗਈਆਂ ਸਨ। ਪਾਂਡੁਰੰਗ ਨੂੰ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਘਰ ਲਿਆਂਦਾ ਜਾਣ ਲੱਗਾ। ਰਸਤੇ ਵਿੱਚ ਸਪੀਡ ਬਰੇਕਰ ਲੱਗਣ ਕਾਰਨ ਐਂਬੂਲੈਂਸ ਨੂੰ ਝਟਕਾ ਲੱਗ ਗਿਆ।
ਇਹ ਵੀ ਪੜ੍ਹੋ : ਧੁੰਦ ਦੇ ਕ.ਹਿ/ਰ ਵਿਚਾਲੇ ਤੂਫਾਨ ਨਾਲ ਮੀਂਹ ਦਾ ਅਲਰਟ, ਸੜਕਾਂ ‘ਤੇ ਵਿਜ਼ੀਬਿਲਟੀ ਹੋਈ ਜ਼ੀਰੋ
ਐਂਬੂਲੈਂਸ ਵਿੱਚ ਮੌਜੂਦ ਪਾਂਡੁਰੰਗ ਦੇ ਰਿਸ਼ਤੇਦਾਰਾਂ ਨੇ ਦੇਖਿਆ ਕਿ ਉਸ ਦੀਆਂ ਉਂਗਲਾਂ ਅਤੇ ਹੱਥ ਹਿਲਣ ਲੱਗੇ। ਪਾਂਡੁਰੰਗ ਵੀ ਸਾਹ ਲੈਣ ਲੱਗਾ। ਤੁਰੰਤ ਉਨ੍ਹਾਂ ਨੂੰ ਉਸੇ ਐਂਬੂਲੈਂਸ ਵਿੱਚ ਕਦਮਵਾੜੀ ਖੇਤਰ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਲਗਭਗ 15 ਦਿਨਾਂ ਦੇ ਇਲਾਜ ਤੋਂ ਬਾਅਦ, ਪਾਂਡੁਰੰਗ ਤਾਤਿਆ ਵੀਰਵਾਰ ਨੂੰ ਘਰ ਪਰਤਿਆ।
ਵੀਡੀਓ ਲਈ ਕਲਿੱਕ ਕਰੋ -: