ਇਟਲੀ ਦੇ ਸ਼ਹਿਰ ਵੇਰੋਨਾਲਾ ‘ਚ ਬੀਤੇ ਦਿਨ ਸਵੇਰੇ 5.20 ਵਜੇ ਦੇ ਕਰੀਬ ਇਕ ਕਾਰ ਦੇ ਨਹਿਰ ‘ਚ ਡਿੱਗਣ ਕਾਰਨ 2 ਪੰਜਾਬੀ ਲੜਕੇ ਅਤੇ 1 ਲੜਕੀ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਨਾਲ ਸਬੰਧਤ ਭੈਣ-ਭਰਾ ਬਲਪ੍ਰੀਤ ਕੌਰ (20) ਅਤੇ ਅੰਮ੍ਰਿਤਪਾਲ ਸਿੰਘ (19) ਵਜੋਂ ਹੋਈ ਹੈ, ਜਦਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ 4 ਸਾਲਾਂ ਬੱਚੀ ਨਾਲ ਸ਼ਰਮਨਾਕ ਕਾਰਾ, ਗਲੀ ‘ਚ ਖੇਡਦੀ ਨੂੰ ਸਾਈਕਲ ‘ਤੇ ਲੈ ਗਿਆ ਮੁੰਡਾ
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਇਟਾਲੀਅਨ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਮੀਂਹ ਅਤੇ ਹਨੇਰੇ ਦੇ ਬਾਵਜੂਦ ਤੁਰੰਤ ਕਰੇਨ ਦੀ ਮਦਦ ਨਾਲ ਡੁੱਬੀ ਕਾਰ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਇਕ ਹੋਰ ਨੌਜਵਾਨ ਮੌਜੂਦ ਸੀ, ਜਿਸ ਨੂੰ ਬਾਹਰ ਕੱਢ ਲਿਆ ਗਿਆ ਹੈ। ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਜ਼ਦੀਕੀ ਸ਼ਹਿਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: