ਫਰਜ਼ੀ ਪਾਸਪੋਰਟ ਮਾਮਲੇ ਵਿੱਚ ਸਟੇਟ ਕ੍ਰਾਈਮ ਥਾਣੇ ਤੋਂ ਰਿਮਾਂਡ ‘ਤੇ ਲਏ ਜਾਣ ਮਗਰੋਂ ਗੈਂਗਸਟਰ ਦੀਪਕ ਟੀਨੂੰ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਕੋਰਟ ਨੇ ਉਸ ਨੂੰ 29 ਤਰੀਕ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਦੱਸ ਦੇਈਏ ਕਿ ਸਟੇਟ ਕ੍ਰਾਈਮ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਪਹਿਲਾਂ ਹੀ ਦਰਜ ਕੀਤੇ ਗਏ ਕੇਸ ਵਿੱਚ ਨਾਮਜ਼ਦ ਕੀਤਾ ਹੈ, ਜੋ ਉਨ੍ਹਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਸਨ। ਗੈਂਗਸਟਰ ਦੀਪਕ ਟੀਨੂੰ ਨੂੰ ਮਾਨਸਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।
ਦੀਪਕ ਟੀਨੂੰ 1 ਅਕਤੂਬਰ ਨੂੰ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਦੀ ਸਰਕਾਰੀ ਰਿਹਾਇਸ਼ ਤੋਂ ਉਸ ਵੇਲੇ ਫਰਾਰ ਹੋ ਗਿਆ ਸੀ, ਜਦੋਂ ਪ੍ਰਿਤਪਾਲ ਸਿੰਘ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਮਿਲਾਉਣ ਲਈ ਲਿਆਇਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਟੀਨੂੰ ਨੂੰ 20 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ! ਅੱਧੇ ਰਸਤੇ ਐਂਬੂਲੈਂਸ ਦਾ ਡੀਜ਼ਲ ਖ਼ਤਮ, ਮਰੀਜ਼ ਦੀ ਮੌਤ
ਗੈਂਗਸਟਰ ਦੀਪਕ ਟੀਨੂੰ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਰਾਜਸਥਾਨ, ਉੱਤਰਾਖੰਡ ਅਤੇ ਯੂਪੀ ਪੁਲਿਸ ਨੇ ਨੇਪਾਲ ਸਰਹੱਦ ‘ਤੇ ਹਰਿਆਣਾ-ਪੰਜਾਬ ਅਤੇ ਦਿੱਲੀ ਦੀ ਪੁਲੀਸ ਦੀ ਸਾਂਝੀ ਕਾਰਵਾਈ ਵਿੱਚ ਉਹ ਵਿਦੇਸ਼ ਭੱਜਣ ਵਿੱਚ ਨਾਕਾਮ ਰਿਹਾ ਤੇ ਵਾਪਿਸ ਪੁਲਿਸ ਦੇ ਕਾਬੂ ਆ ਗਿਆ।
ਵੀਡੀਓ ਲਈ ਕਲਿੱਕ ਕਰੋ -: