ਪੰਜਾਬ ਵਿੱਚ ਐਡਵੋਕੇਟ ਜਨਰਲ ਨਿਯੁਕਤ ਕਰਨ ਨੂੰ ਲੈ ਕੇ ਛਿੜੀ ਜੰਗ ਨੂੰ ਖਤਮ ਕਰਦੇ ਹੋਏ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਨਵਾਂ ਏਜੀ ਬਣਾ ਦਿੱਤਾ ਹੈ।
ਐਡਵੋਕੇਟ ਪਟਵਾਲੀਆ ਪੰਜਾਬ ਦੇ ਏਜੀ ਲਈ ਸਿੱਧੂ ਦੀ ਪਹਿਲੀ ਪਸੰਦ ਸਨ। ਉਨ੍ਹਾਂ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣ ਤੋਂ ਬਾਅਦ ਕੀਤੀ ਜਾ ਰਹੀ ਸੀ। ਇਸ ਦੇ ਲਈ ਉਨ੍ਹਾਂ ਨੂੰ ਵਧਾਈਆਂ ਵੀ ਮਿਲੀਆਂ। ਹਾਲਾਂਕਿ, ਅਚਾਨਕ ਚੰਨੀ ਸਰਕਾਰ ਨੇ ਐਡਵੋਕੇਟ ਏਪੀਐਸ ਦਿਓਲ ਨੂੰ ਏ.ਜੀ. ਬਣਾ ਦਿੱਤਾ, ਇਸ ਤੋਂ ਬਾਅਦ ਸਿੱਧੂ ਨੇ ਅਸਤੀਫਾ ਦੇ ਦਿੱਤਾ।
ਏਪੀਐੱਸ ਦਿਓਲ ਨੂੰ ਏਜੀ ਬਣਾਏ ਜਾਣ ‘ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਦਾ ਲਗਾਤਾਰ ਵਿਰੋਧ ਕਰ ਰਹੇ ਸਨ। ਸਿੱਧੂ ਦੇ ਵਿਰੋਧ ਦੇ ਚੱਲਦਿਆਂ ਐਡਵੋਕੇਟ ਦਿਓਲ ਨੇ 9 ਨਵੰਬਰ ਨੂੰ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਦਿਓਲ ਨੂੰ ਹਟਾ ਦਿੱਤਾ ਗਿਆ। ਇਸ ਵਾਰ ਸਿੱਧੂ ਦੀ ਜ਼ਿੱਦ ਅੱਗੇ ਮੁੱਖ ਮੰਤਰੀ ਚੰਨੀ ਨੂੰ ਝੁਕਣਾ ਪਿਆ ਤੇ ਨਵਾਂ ਏਜੀ ਨਿਯੁਕਤ ਕਰਨ ਤੋਂ ਪਹਿਲਾਂ ਸਿੱਧੂ ਦੀ ਪਸੰਦ ਦਾ ਧਿਆਨ ਰੱਖਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਦੱਸਣਯੋਗ ਹੈ ਕਿ ਏਪੀਐੱਸ ਦਿਓਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਏਜੀ ਵਜੋਂ ਜਿਨ੍ਹਾਂ ਵਿੱਚੋਂ ਸੀਨੀਅਰ ਅਨਮੋਲ ਰਤਨ ਸਿੱਧੂ, ਐਡਵੋਕੇਟ ਸੰਜੇ ਕੌਸ਼ਲ ਤੇ ਅਨੂ ਚਤਰਥ ਦੇ ਨਾਂ ਸਾਹਮਣੇ ਆ ਰਹੇ ਸਨ। ਪਰ ਇਨ੍ਹਾਂ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਇਸ ਦੌੜ ਵਿੱਚ ਸਿੱਧੂ ਦੇ ਨੇੜਲੇ ਪਟਵਾਲੀਆ ਅੱਗੇ ਨਿਕਲ ਗਏ ਤੇ ਸੂਬੇ ਦੇ ਏਜੀ ਬਣ ਗਏ।
ਇਹ ਵੀ ਪੜ੍ਹੋ : CM ਚੰਨੀ ਦਾ ਵੱਡਾ ਐਲਾਨ, ਅੰਦੋਲਨ ‘ਚ ਸ਼ਹੀਦ ਕਿਸਾਨਾਂ ਦੀ ਯਾਦ ‘ਚ ਬਣਾਇਆ ਜਾਵੇਗਾ ਮੈਮੋਰੀਅਲ