ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਸੰਸਦੀ ਉਪ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉੱਤਰੀ ਸ਼੍ਰਾਪਸ਼ਾਇਰ ਦੀ ਸੀਟ ਲਈ ਲਿਬਰਲ ਡੈਮੋਕਰੇਟ ਉਮੀਦਵਾਰ ਹੈਲਨ ਮੋਰਗਨ ਨੇ ਕੰਜ਼ਰਵੇਟਿਵ ਉਮੀਦਵਾਰ ਨੂੰ ਹਰਾਇਆ। ਬੋਰਿਸ ਦੀ ਪਾਰਟੀ ਦੀ ਹਾਰ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਇਸ ਦੌਰਾਨ ਹੋਏ ਘਪਲਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਵਿੱਚ ਖਾਸਾ ਗੁੱਸਾ ਸੀ।
ਉਨ੍ਹਾਂ ਦੀ ਸਰਕਾਰ ਨੂੰ ਹਾਲ ਹੀ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਪਿਛਲੇ ਸਾਲ ਲੌਕਡਾਊਨ ਦੌਰਾਨ ਕ੍ਰਿਸਮਸ ਦੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।
ਉੱਤਰ-ਪੱਛਮੀ ਇੰਗਲੈਂਡ ਵਿੱਚ ਇੱਕ ਪੇਂਡੂ ਖੇਤਰ ਨਾਰਥ ਸ਼੍ਰਾਪਸ਼ਾਇਰ ਦੀ ਲਗਾਤਾਰ 1832 ਤੋਂ ਕੰਜ਼ਰਵੇਟਿਵ ਪਾਰਟੀ ਹੀ ਨੁਮਾਇੰਦਗੀ ਕਰ ਰਹੀ ਸੀ। ਸੰਸਦ ਵਿੱਚ ਅਜੇਤੂ 80-ਸੀਟਾਂ ਦੇ ਬਹੁਮਤ ਨਾਲ ਦੁਬਾਰਾ ਚੁਣੇ ਜਾਣ ਤੋਂ ਦੋ ਸਾਲ ਬਾਅਦ ਹੀ ਜੌਨਸਨ ‘ਤੇ ਇਸ ਨਤੀਜੇ ਦਾ ਦਬਾਅ ਵਧ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਜਿੱਤ ਤੋਂ ਬਾਅਦ ਮੋਰਗਨ ਨੇ ਆਪਣੇ ਭਾਸ਼ਣ ‘ਚ ਕਿਹਾ, ‘ਅੱਜ ਰਾਤ ਨਾਰਥ ਸ਼੍ਰੋਪਸ਼ਾਇਰ ਦੇ ਲੋਕਾਂ ਨੇ ਬ੍ਰਿਟਿਸ਼ ਲੋਕਾਂ ਵੱਲੋਂ ਗੱਲ ਕੀਤੀ ਹੈ।’ ਉਨ੍ਹਾਂ ਕਿਹਾ, ‘ਜਨਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੋਰਿਸ ਜਾਨਸਨ ਦੀ ਪਾਰਟੀ ਖਤਮ ਹੋ ਗਈ ਹੈ। ਝੂਠ ਅਤੇ ਘਪਲਿਆਂ ‘ਤੇ ਚੱਲਣ ਵਾਲੀ ਤੁਹਾਡੀ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ, ਇਸ ਦੀ ਜਾਂਚ ਕੀਤੀ ਜਾਵੇਗੀ, ਇਸ ਨੂੰ ਚੁਣੌਤੀ ਦਿੱਤੀ ਜਾਵੇਗੀ ਤੇ ਇਸ ਨੂੰ ਹਰਾਇਆ ਜਾ ਸਕਦਾ ਹੈ ਅਤੇ ਅਜਿਹਾ ਹੋਵੇਗਾ।
ਇਹ ਵੀ ਪੜ੍ਹੋ : ਵਿਆਹ ਦੀ ਖੁਸ਼ੀ ‘ਚ ਨਵੇਂ ਜੋੜੇ ਨੂੰ ਹਵਾ ‘ਚ ਫਾਇਰਿੰਗ ਪਈ ਮਹਿੰਗੀ, ਪੁਲਿਸ ਨੇ ਠੋਕ ‘ਤਾ ਪਰਚਾ
ਵੀਰਵਾਰ ਦਾ ਨਤੀਜਾ ਇਸ ਸਾਲ ਉਪ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਦੂਜੀ ਹਾਰ ਹੈ। ਜੂਨ ਵਿੱਚ ਲਿਬਰਲ ਡੈਮੋਕਰੇਟ ਸਾਰਾ ਗ੍ਰੀਨ ਨੇ ਲੰਦਨ ਦੇ ਉੱਤਰ-ਪੱਛਮ ਖੇਤਰ ਚੇਸ਼ਮ ਅਤੇ ਐਰਮਸ਼ਨ ਵਿੱਚ ਜ਼ਿਮਨੀ ਚੋਣ ਜਿੱਤੀ ਸੀ, ਜੋ ਸਾਲ 1983 ਤੋਂ ਇੱਕ ਕੰਜ਼ਰਵੇਟਿਵ ਦਾ ਗੜ੍ਹ ਰਿਹਾ ਹੈ।