ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ Twitter ਦੇ ਲਾਡੋ ਸਰਾਏ ਦਫਤਰ ਪੁੱਜੀ ਹੈ। ਸਪੈਸ਼ਲ ਸੈੱਲ ਦੀ ਟੀਮ ਟੂਲਕਿਟ ਮਾਮਲੇ ਦੀ ਜਾਂਚ ਨੂੰ ਲੈ ਕੇ ਟਵਿਟਰ ਦੇ ਦਫਤਰ ਪੁੱਜੀ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ਦੇ Twitter ਦੇ ਦਫਤਰ ‘ਤੇ ਵੀ ਸਪੈਸ਼ਲ ਟੀਮ ਪੁੱਜਣ ਵਾਲੀ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਟੂਲਕਿਟ ਮਾਮਲੇ ‘ਚ ਟਵਿਟਰ ਇੰਡੀਆ ਦੇ ਮੁਖੀ ਮਨੀਸ਼ ਮਾਹੇਸ਼ਵਰੀ ਨੂੰ ਨੋਟਿਸ ਭੇਜਿਆ ਸੀ। 21 ਮਈ ਨੂੰ ਦਿੱਲੀ ਪੁਲਿਸ ਨੇ ਮਨੀਸ਼ ਮਾਹੇਸ਼ਵਰੀ ਨੂੰ ਇਕ ਈ-ਮੇਲ ਭੇਜਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਟੂਲਕਿਟ ਮਾਮਲੇ ਨੂੰ ਲੈ ਕੇ ਸ਼ੁਰੂਆਤੀ ਜਾਂਚ ਸ਼ੁਰੂ ਹੋ ਕਈ ਹੈ ਜੋ ਕਥਿਤ ਤੌਰ ‘ਤੇ ਕਾਂਗਰਸ ਵੱਲੋਂ ਰਿਲੀਜ਼ ਕੀਤੀ ਗਈ ਸੀ।
ਜਾਂਚ ਦੌਰਾਨ ਪਤਾ ਲੱਗਾ ਕਿ ਤੁਸੀਂ ਇਸ ਕੇਸ ਨਾਲ ਜੁੜੇ ਸੱਚ ਤੋਂ ਜਾਣੂ ਹੋ ਅਤੇ ਇਸ ਮਾਮਲੇ ‘ਚ ਤੁਹਾਡੇ ਕੋਲ ਮਹੱਤਵਪੂਰਨ ਸੂਚਨਾ ਹੈ ਇਸ ਲਈ ਤੁਹਾਨੂੰ ਅਪੀਲ ਹੈ ਕਿ ਤੁਸੀਂ 22 ਮਈ ਨੂੰ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਆਫਿਸ ‘ਚ ਹਾਜ਼ਰ ਰਹਿਣ। ਸੂਤਰ ਨੇ ਦੱਸਿਆ ਕਿ ਮਨੀਸ਼ ਮਾਹੇਸ਼ਵਰੀ ਨੇ ਮੇਲ ਨੂੰ ਲੈ ਕੇ ਕਿਹਾ ਕਿ ਉਹ ਮੇਲ ਉਨ੍ਹਾਂ ਨੂੰ ਗਲਤੀ ਨਾਲ ਟਵਿਟਰ ਕਮਿਊਨੀਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸਮਝ ਕੇ ਭੇਜਿਆ ਗਿਆ ਹੈ।
ਟੂਲਕਿਟ ਵਿਵਾਦ ਹੁਣ ਗਰਮਾ ਗਿਆ ਹੈ ਜਦੋਂ ਕਿ ਸੰਬਿਤ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਕਾਂਗਰਸ ਨੇ ਅਜਿਹੀ ਟੂਲਕਿਟ ਬਣਾਈ ਗਈ ਹੈ ਜਿਸ ਜ਼ਰੀਏ ਮੋਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹੋ ਰਿਹਾ ਹੈ। ਟਵੀਟ ਕਰਕੇ ਸੰਬਿਤ ਨੇ ਹੁਣ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਲਗਾਤਾਰ ਕੋਰੋਨਾ ਨੂੰ ਲੈ ਕੇ ਜੋ ਵੀ ਟਵੀਟ ਕਰਦੇ ਹਨ, ਉਹ ਜਿਸ ਅੰਦਾਜ਼ ‘ਚ ਮੋਦੀ ‘ਤੇ ਹਮਲਾ ਕਰਦੇ ਹਨ, ਉਹ ਸਾਰਾ ਕਾਂਗਰਸ ਦੀ ਟੂਲਕਿੱਟ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਰਾਜਨੀਤੀ ਦੇ ਪੁਰਾਣੇ ਖੁੰਢ ਵਿਰਸਾ ਸਿੰਘ ਵਲਟੋਹਾ ਨੇ ਖੋਲ੍ਹੇ ਭੇਦ, ਵੇਖੋ ਕਿਵੇਂ ਰੇਲ ਬਣਾਈ ਵਿਰੋਧੀਆਂ ਦੀ…