ਦਿੱਲੀ ਸੇਵਾ ਬਿੱਲ ਨੂੰ ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਇਸ ਦੇ ਵਿਰੋਧ ਵਿਚ ਜਦੋਂ ‘ਆਪ’ ਸਾਂਸਦ ਰਾਘਵ ਚੱਢਾ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਰਾਘਵ ਚੱਢਾ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ‘ਅਗਰ ਖਿਲਾਫ ਹੈ ਤੋ ਹੋਨੇ ਦੋ, ਜਾਨ ਥੋੜ੍ਹੀ ਹੈ, ਯੇ ਸਬ ਧੂੰਆਂ ਹੈ, ਕੋਈ ਆਸਮਾਨ ਥੋੜ੍ਹੀ ਹੈ, ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ ਹਮਾਰਾ ਮਕਾਨ ਥੋੜ੍ਹੀ ਹੈ।’
ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਇਹ ਸਿਆਸੀ ਧੋਖਾ ਹੈ। ਉਨ੍ਹਾਂ ਕਿਹਾ ਕਿ ਇਕ ਟਾਈਮ ਉਹ ਵੀ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਉਹ ਬੋਲੇ ਕਿ ਇਕ ਸਮਾਂ ਸੀ ਜਦੋਂ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਖੁਦ ਇਸ ਸਦਨ ਵਿਚ ਕਾਂਸਟੀਚਿਊਸ਼ਨਲ ਅਮੈਂਡਮੈਂਟ ਬਿੱਲ 2003 ਲਿਆਏ ਸਨ ਜਿਸ ਵਿਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਇਸ ਦੇ ਬਾਅਦ 2013 ਦੇ ਚੋਣ ਘੋਸ਼ਣਾ ਪੱਤਰ ਵਿਚ ਭਾਜਪਾ ਨੇ ਕਿਹਾ ਸੀ ਕਿ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ।
ਚੱਢਾ ਨੇ ਸ਼ਾਹ ਦੇ ਲੋਕ ਸਭਾ ਵਿਚ ਦਿੱਤੇ ਬਿਆਨ ‘ਤੇ ਵੀ ਪਲਟਵਾਰ ਕੀਤਾ। ਸ਼ਾਹ ਨੇ ਲੋਕ ਸਭਾ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਇਸੇ ਬਿਆਨ ਦਾ ਪਲਟਵਾਰ ਕਰਦੇ ਹੋਏ ਚੱਢਾ ਨੇ ਸ਼ਾਹ ਨੂੰ ਨਸੀਹਤ ਦਿੱਤੀ ਕਿ ਤੁਸੀਂ ਨਹਿਰੂਵਾਦੀ ਨਾ ਬਣੋ, ਤੁਸੀਂ ਤਾਂ ਬੱਸ ਆਡਵਾਨੀਵਾਦੀ ਬਮਓ ਜਿਨ੍ਹਾਂ ਨੇ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਏ ਜਾਣ ਦੀ ਮੰਗ ਚੁੱਕੀ ਸੀ।
ਇਹ ਬਿੱਲ ਸਿਆਸੀ ਧੋਖਾ ਤੇ ਸੰਵਿਧਾਨਕ ਪਾਪ ਹੈ। ਕੇਂਦਰ ਨੇ ਇਹ ਬਿੱਲ ਲਿਆ ਕੇ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਮਦਨ ਲਾਲ ਖੁਰਾਣਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਦਿੱਲੀ ਵਿਚ ਭਾਜਪਾ ਚੋਣ ਨਹੀਂ ਜਿੱਤ ਸਕੀ ਇਸ ਲਈ ਚੁਣੀ ਹੋਈ ਸਰਕਾਰ ਨੂੰ ਨਸ਼ਟ ਕਰ ਰਹੇ ਹਨ। ਆਰਡੀਨੈਂਸ ਨੂੰ ਲਿਆ ਕੇ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣ ਵਾਲੇ ਆਰਡੀਨੈਂਸ ਨੂੰ ਲੈ ਕੇ ਭਾਜਪਾ ਨੇ ਇਹ ਸੰਦੇਸ਼ ਦੇ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਨੂੰ ਚੈਲੇਂਜ ਕਰਦੇ ਹਾਂ। ਤੁਸੀਂ ਜੋ ਫੈਸਲਾ ਦੇ ਰਹੇ ਹੋ ਅਸੀਂ ਕੁਝ ਦਿਨਾਂ ਵਿਚ ਆਰਡੀਨੈਂਸ ਲਿਆ ਕੇ ਉਸ ਨੂੰ ਪਲਟ ਦੇਵਾਂਗੇ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਟਿੱਪਰ ਨੇ ਆਟੋ ਨੂੰ ਮਾਰੀ ਟੱਕਰ: 2 ਲੜਕੀਆਂ ਸਣੇ 6 ਜ਼ਖਮੀ, ਹਸਪਤਾਲ ‘ਚ ਭਰਤੀ
ਰਾਘਵ ਚੱਢਾ ਨੇ ਕਿਹਾ ਕਿ ਇਸ ਬਿੱਲ ਦਾ ਹਾਲ ਵੀ ਪੁਰਾਣੇ ਬਿੱਲਾਂ ਦੀ ਤਰ੍ਹਾਂ ਹੋਵੇਗਾ। ਬਿੱਲ ਦੇ ਵਿਰੋਧ ਵਿਚ ‘ਆਪ’ ਸਾਂਸਦ ਨੇ ਕਿਹਾ ਕਿ ਅਫਸਰਸ਼ਾਹੀ ਤੋਂ ਜਵਾਬਦੇਹੀ ਦੀ ਚੇਨ ਟੁੱਟ ਜਾਂਦੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਅਫਸਰ ਹੁਣ ਮੁੱਖ ਮੰਤਰੀ ਜਾਂ ਮੰਤਰੀ ਦੀ ਨਹੀਂ ਸੁਣੇਗਾ। ਇਹ ਬਿੱਲ ਸਿੱਧੇ ਉਪਰਾਜਪਾਲ LG ਨੂੰ ਸੁਪਰ ਪਾਵਰ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: