ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੇ ਜ਼ਮਾਨਤ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਵਿਚ ਬਵਾਲ ਮਚਿਆ ਹੈ। ਇਥੋਂ ਦੀ ਸਿਆਸੀ ਪਾਰਟੀਆਂ ਆਹਮੋ-ਸਾਹਮਣੇ ਹਨ ਤੇ ਲੋਕ ਸੜਕਾਂ ‘ਤੇ ਹਨ। ਪਾਕਿਸਤਾਨ ਦੀ ਸੰਸਦ ਵਿਚ ਅੱਜ ਪੀਟੀਆਈ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਉਠੀ। ਨੈਸ਼ਨਲ ਅਸੈਂਬਲੀ ਵਿਚ ਸੱਤਾਧਾਰੀ ਗਠਜੋੜ ਵਿਚ ਸ਼ਾਮਲ ਆਸਿਫ ਅਲੀ ਜਰਦਾਰੀ ਦੀ ਪਾਰਟੀ ਦੇ ਸਾਂਸਦ ਰਾਜਾ ਰਿਆਜ ਅਹਿਮਦ ਖਾਨ ਨੇ ਇਮਰਾਨ ਖਾਨ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਚੁੱਕਦੇ ਹੋਏ ਕਿਹਾ ਕਿ ਯਹੂਦੀਆਂ ਦੇ ਏਜੰਟ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਪਰ ਅਦਾਲਤ ਉਨ੍ਹਾਂ ਦਾ ਇੰਝ ਸਵਾਗਤ ਕਰ ਰਹੀਆਂ ਹਨ ਜਿਵੇਂ ਕਿ ਉਹ ਉਨ੍ਹਾਂ ਦੇ ਦਾਮਾਦ ਹੋਣ।
ਇਸ ਦੇ ਨਾਲ ਹੀ ਨੈਸ਼ਨਲ ਅਸੈਂਬਲੀ ਨੇ ਪਾਕਿਸਤਾਨ ਦੇ ਮੁੱਖ ਜਸਟਿਸ ਉਮਰ ਅਤਾ ਬੰਦਿਆਲ ਖਿਲਾਫ ਕਾਰਵਾਈ ਲਈ ਕਮੇਟੀ ਦੇ ਗਠਨ ਨੂੰ ਲੈ ਕੇ ਇਕ ਪ੍ਰਸਤਾਵ ਪਾਸ ਕੀਤਾ ਹੈ। ਇਸ ਮਾਮਲੇ ਵਿਚ ਸੰਸਦ ਵਿਚ ਨਿੰਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ।
ਦੂਜੇ ਪਾਸੇ ਇਮਰਾਨ ਦੀ ਰਿਹਾਈ ਖਿਲਾਫ PDM ਨੇ ਸੁਪਰੀਮ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਭੀੜ ਨੇ ਉਥੇ ਆਪਣਾ ਕੈਂਪ ਲਗਾ ਲਿਆ ਹੈ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਕਈ ਪਾਰਟੀਆਂ ਨਾਲ ਮਿਲ ਕੇ ਬਣਿਆ ਸੰਗਠਨ ਹੈ। ਇਸ ਵਿਚ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਵਾਜ, ਜਮੀਅਤ ਉਲੇਮਾ-ਏ-ਇਸਲਾਮ-ਫਜਲ ਤੇ ਪਾਕਿਸਤਾਨ ਪੀਪਲਜ ਪਾਰਟੀ ਸਣੇ ਕਈ ਪਾਰਟੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : NCB ਦੇ ਸਾਬਕਾ ਚੀਫ ਸਣੇ ਚਾਰ ‘ਤੇ FIR, ਆਰੀਅਨ ਨੂੰ ਛੱਡਣ ਲਈ ਵਾਨਖੇੜੇ ਨੇ ਮੰਗੇ ਸਨ 25 ਕਰੋੜ
ਸੱਤਾਧਾਰੀ ਗਠਜੋੜ ਦਲਾਂ ਵੱਲੋਂ ਇਮਰਾਨ ਦਾ ਸਮਰਥਨ ਕਰਨ ‘ਤੇ ਨਿਆਂਪਾਲਿਕਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਵਿਚ ਸ਼ਾਮਲ ਇਕ ਇਸਲਾਮੀ ਦਲ ਨੇ ਕਈ ਮਾਮਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਥਿਤ ਤੌਰ ‘ਤੇ ਰਾਹਤ ਦੇਣ ਨੂੰ ਲੈ ਕੇ ਸੁਪਰੀਮ ਕੋਰਟ ਸਣੇ ਦੇਸ਼ ਦੀ ਨਿਆਪਾਲਿਕਾ ਖਿਲਾਫ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: