ਜਲੰਧਰ ਵਿਚ ਇਕ ਉਦਯੋਗਪਤੀ ਤੋਂ 5 ਕਰੋੜ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਿੰਦ ਪੰਪ ਦੇ ਮਾਲਕ ਤੇ ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਸੱਗੂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਦੇ ਸਿਰ ‘ਤੇ ਗੋਲੀਆਂ ਮਾਰਨਗੇ।
ਮੁਲਜ਼ਮ ਨੇ ਇਹ ਵੀ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਸੱਗੂ ਦੇ ਪਰਿਵਾਰ ਨੂੰ ਵੀ ਉਹ ਨੁਕਸਾਨ ਪਹੁੰਚਾਉਣਗੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਲ ਸੁਣਨ ਦੇ ਬਾਅਦ ਜਦੋਂ ਨਰਿੰਦਰ ਸੱਗੂ ਨੇ ਆਪਣਾ ਫੋਨ ਬੰਦ ਕਰ ਦਿੱਤਾ ਤਾਂ ਫਿਰੌਤੀ ਮੰਗਣ ਵਾਲੇ ਨੇ ਉ੍ਨਹਾਂ ਦੇ ਬੇਟੇ ਦੇ ਨੰਬਰ ‘ਤੇ ਕਾਲ ਕਰ ਦਿੱਤੀ।
ਨਰਿੰਦਰ ਸਿੰਘ ਸੱਗੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾ ਨੂੰ 25 ਮਈ ਦੀ ਰਾਤ ਨੂੰ ਲਗਭਗ 1.30 ਵਜੇ ਫਿਰੌਤੀ ਲਈ ਕਾਲ ਆਈ ਸੀ। ਵਿਦੇਸ਼ੀ ਨੰਬਰ ਤੋਂ ਫਿਰੌਤੀ ਮੰਗਣ ਵਾਲੇ ਨੇ ਵ੍ਹਟਸਐਪ ‘ਤੇ ਕਈ ਵਾਰ ਕਾਲ ਕੀਤੀ ਤਾਂ ਅਖੀਰ ਵਿਚ ਸੱਗੂ ਨੇ ਫੋਨ ਚੁੱਕਿਆ। ਧਮਕੀ ਭਰਿਆ ਫੋਨ ਆਉਣ ਦੇ ਬਾਅਦ ਪਰਿਵਾਰ ਵਿਚ ਦਹਿਸ਼ਤ ਦਾ ਮਾਹੌਲ ਹੈ। ਸੱਗੂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : CBI ਨੇ ਓਡੀਸ਼ਾ ਰੇਲ ਹਾਦਸੇ ਦੇ ਮਾਮਲੇ ‘ਚ ਦਰਜ ਕੀਤੀ FIR, ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
ਪੁਲਿਸ ਥਾਣਾ ਡਵੀਜ਼ਨ ਨੰਬਰ 8 ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਕਿਹਾ ਕਿ ਜਿਸ ਨੰਬਰ ਤੋਂ ਕਾਲ ਆਈ ਸੀ, ਉਸ ਨੂੰ ਸਾਈਬਰ ਸੈੱਲ ਨੂੰ ਦੇ ਦਿੱਤਾ ਗਿਆ ਹੈ। ਨੰਬਰ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਜਲਦ ਹੀ ਪਤਾ ਲਗਾ ਲਿਆ ਜਾਵੇਗਾ ਕਿ ਕਿਸੇ ਨੇ ਕਿਥੇ ਧਮਕੀ ਭਰੀ ਕਾਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: