ਯੂਕਰੇਨ ‘ਤੇ ਰੂਸ ਦੀ ਸ਼ੁਰੂਆਤ ਦੇ ਇੱਕ ਮਹੀਨੇ ਪਿੱਛੋਂ ਅੱਜ ਵੀਰਵਾਰ ਨੂੰ ਨਾਟੋ ਨੇਤਾਵਾਂ ਨੇ ਬ੍ਰਸੇਲਸ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਯੂਕਰੇਨ ਦਾ ਰੂਸੀ ਹਮਲੇ ਨਾਲ ਲੜਨ ਤੇ ਆਤਮ-ਰੱਖਿਆ ਦੇ ਅਧੀਕਾਰ ਬਣਾਈ ਰਖਣ ਲਈ ਸੁਰੱਖਿਆ ਮਦਦ ਦੇ ਨਾਲ ਸਮਰਥਨ ਕਰਨਾ ਜਾਰੀ ਰਖਣਗੇ। ਇਸੇ ਵਿਚਾਲੇ ਨਾਟੋ ਦਾ ਕਹਿਣਾ ਹੈ ਕਿ ਬਾਲਟਿਕ ਸਮੁੰਦਰ ਤੋਂ ਬਲੈਕ ਸਾਗਰ ਤੱਕ ਨਾਟੋ ਦੇ ਕੁਲ ਅੱਠ ਜੰਗੀ ਬੇੜੇ ਤਾਇਨਾਤ ਕੀਤੇ ਜਾਣ ਦੀ ਵੀ ਤਿਆਰੀ ਹੈ।
ਨਾਟੋ ਦੀ ਇਸ ਐਮਰਜੈਂਸੀ ਮੀਟਿੰਗ ‘ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਨ, ਕਿਉਂਕਿ ਯੂਕਰੇਨ ਵਿੱਚ ਰੂਸ ਦੇ ਖਿਲਾਫ ਨਾਟੋ ਦੇ ਕਾਊਂਟਰ ਪਲਾਨ ‘ਤੇ ਐਮਰਜੈਂਸੀ ਮੀਟਿੰਗ ਵਿੱਚ ਮੋਹਰ ਲੱਗਣੀ ਸੀ।
ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਸਣੇ ਦੁਨੀਆ ਦੇ 30 ਮੁਲਕਾਂ ਨੇ ਮੰਥਨ ਕੀਤਾ ਹੈ। ਮੀਟਿੰਗ ਤੋਂ ਜੋ ਵੱਡੀ ਗੱਲ ਸਾਹਮਣੇ ਆਈ, ਉਸ ਤੋਂ ਸਾਫ਼ ਹੈ ਕਿ ਪੁਤਿਨ ਆਪਣੇ ਹੀ ਪਰਮਾਣੂ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਹਾਲਾਂਕਿ ਸੂਤਰਾਂ ਦਾ ਕਹਣਾ ਹੈ ਕਿ ਮੀਟਿੰਗ ਵਿੱਚ ਯੂਕਰੇਨ ਦੇ ਕਿਸੇ ਵੀ ਫਾਇਦੇ ਦੀ ਗੱਲ ਨਹੀਂ ਹੋਈ। ਮੀਟਿੰਗ ਵਿੱਚ ਸਿੱਧੇ ਤੌਰ ‘ਤੇ ਨਾਟੋ ਨੇ ਆਪਣ ਬਚਾਅ ਲਈ ਸਾਰੀਆਂ ਯੋਜਨਾਵਾਂ ‘ਤੇ ਗੱਲ ਕੀਤੀ ਹੈ।
ਪੁਤਿਨ ‘ਤੇ ਨਾਟੋ ਦੇ 30 ਦੇਸ਼, ਜੀ-7 ਦੇ ਸੱਤ ਦੇਸ਼ ਤੇ ਯੂਰਪੀ ਯੂਨੀਅਨ ਦੇ 27 ਦੇਸ਼ ਮਿਲ ਕੇ ਦਬਾਅ ਬਣਾਉਣਾ ਚਾਹੁੰਦੇ ਹਨ। ਨਾਟੋ ਦਾ ਮਕਸਦ ਹੈ ਰੂਸ ਦੀ ਫੌਜੀ ਘੇਰਾਬੰਦੀ ਕਰਨਾ ਤਾਂਕਿ ਇਨ੍ਹਾਂ ਦੇਸ਼ਾਂ ‘ਤੇ ਹਮਲੇ ਦੀ ਸਥਿਤੀ ਵਿੱਚ ਨਾਟੋ ਹਮਲਾ ਕਰ ਸਕੇ। ਜੀ-7 ਦੇਸ਼ਾਂ ਦਾ ਮਕਸਦ ਹੈ ਰੂਸ ‘ਤੇ ਆਰਥਿਕ ਪਾਬੰਦੀਆਂ ਨੂੰ ਹੋਰ ਵਧਾਉਂਦੇ ਹੋਏ ਦਬਾਅ ਬਣਾਉਣਾ ਤੇ ਯੂਰਪੀ ਯੂਨੀਅਨ ਇਸ ਮਾਮਲੇ ਵਿੱਚ ਰੂਸ ‘ਤੇ ਕੂਟਨੀਤਕ ਹਮਲੇ ਕਰਨਾ ਚਾਹੁੰਦਾ ਹੈ।
ਨਾਟੋ ਦੇ ਸੈਕਟਰੀ ਜਨਰਲ ਜੇਨਸ ਸਟੋਲੇਨਬਰਗ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੁਨੀਆ ਵਿੱਚ ਇਸ ਗੱਲ ‘ਤੇ ਸਹਿਮਤੀ ਬਣੇਗੀ ਕਿ ਨਾਟੋ ਦੀ ਪੂਰਬੀ ਸਰਹੱਦ ‘ਤੇ ਜ਼ਮੀਨੀ, ਸਮੁੰਦਰੀ ਤੇ ਹਵਾਈ ਫਘੌਜਾਂ ਦੀ ਗਿਣਤੀ ਵਧਾ ਕੇ ਮਜ਼ਬੂਤੀ ਵਿਖਾਉਣੀ ਹੋਵੇਗੀ। ਪਹਿਲੇ ਪੜਾਅ ਵਿੱਚ ਨਾਟੋ ਦੇ ਚਾਰ ਬੈਟਲ ਗਰੁੱਪ ਬੁਲਗਾਰੀਆ, ਰੋਮਾਨੀਆ, ਹੰਗਰੀ, ਸਲੋਵਾਕੀਆ ਵਿੱਚ ਭੇਜੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੂਜੇ ਪਾਸੇ ਯੂਕਰੇਨ ਦੀ ਮਦਦ ਲਈ ਅਮਰੀਕਾ, ਨਾਟੋ ਤੇ ਯੂਰਪੀਅਨ ਯੂਨੀਅਨ ਦੀਆਂ ਇਨ੍ਹਾਂ ਬੈਠਕਾਂ ਤੋਂ ਰੂਸ ਚਿੜ੍ਹ ਗਿਆ ਹੈ। ਰੂਸ ਨੇ ਪਹਿਲਾਂ ਹੀ ਇਹ ਧਮਕੀ ਦੇ ਦਿੱਤੀ ਸੀ ਕਿ ਜੇ ਕੋਈ ਦੇਸ਼ ਇਸ ਜੰਗ ਵਿੱਚ ਯੂਕਰੇਨ ਦੀ ਮਦਦ ਲਈ ਅੱਗੇ ਆਇਆ ਤਾਂ ਰੂਸ ਦਾ ਦੁਸ਼ਮਣ ਹੋਵੇਗਾ ਤੇ ਜੇ ਅਜਿਹਾ ਹੋਇਆ ਤਾਂ ਵਿਸ਼ਵ ਜੰਗ ਛਿੜ ਸਕਦੀ ਹੈ।
ਅਜਿਹੇ ਵਿੱਚ ਵਿੱਚ ਰੂਸ ਦੇ ਨਾਲ ਕਿਊਬਾ, ਚੀਨ, ਅਰਮੇਨੀਆ, ਬੇਲਾਰੂਸ, ਅਜ਼ਰਬੈਜਾਨ, ਈਰਾਨ, ਉੱਤਰ ਕੋਰੀਆ, ਪਾਕਿਸਤਾਨ ਹੋਣਗੇ ਤਾਂ ਯੂਕਰੇਨ ਦੇ ਨਾਲ ਅਮਰੀਕਾ, ਬ੍ਰਿਟੇਨ, ਬੈਲਜੀਅਮ, ਕੈਨੇਡਾ, ਫਰਾਂਸ, ਇਟਲੀ, ਜਾਪਾਨ ਤੇ ਆਸਟ੍ਰੇਲੀਆ ਹੋਣਗੇ।