ਯੂਕਰੇਨ ਦੀ ਉਪ ਵਿਦੇਸ਼ ਮੰਤਰੀ ਅਮਨੀ ਝਾਪਰੋਵਾ ਕੱਲ੍ਹ ਭਾਰਤ ਦੇ 4 ਦਿਨਾਂ ਦੌਰੇ ‘ਤੇ ਆਏਗੀ। ਅਧਿਕਾਰੀਆਂ ਮੁਤਾਬਕ ਉਹ ਇਸ ਦੌਰਾਨ ਦੋ-ਪੱਖੀ ਸਬੰਧਾਂ ਤੇ ਰੂਸ-ਯੂਕਰੇਨ ਜੰਗ ਬਾਰੇ ਚਰਚਾ ਕਰੇਗੀ।
ਫਰਵਰੀ 2022 ਵਿਚ ਜੰਗ ਸ਼ੁਰੂ ਹੋਣ ਦੇ ਬਾਅਦ ਭਾਰਤ ਵਿਚੋਂ ਕਿਸੇ ਯੂਕਰੇਨ ਦੇ ਮੰਤਰੀ ਦਾ ਪਹਿਲਾ ਅਧਿਕਾਰਕ ਦੌਰਾ ਹੋਵੇਗਾ। ਅਮੀਨ ਝਾਪਰੋਵ ਭਾਰਤ ਦੌਰੇ ‘ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਤੇ ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਵਿਕਰਮ ਮਿਸਰੀ ਨਾਲ ਵੀ ਮੁਲਾਕਾਤ ਕਰੇਗੀ।
ਰਿਪੋਰਟ ਮੁਤਾਬਕ ਭਾਰਤ ਦੌਰੇ ‘ਤੇ ਝਾਪਰੋਵ ਯੂਕਰੇਨ ਲਈ ਮਦਦ ਦੀ ਮੰਗ ਕਰ ਸਕਦੀ ਹੈ। ਉਹ ਰੂਸ ਦੇ ਹਵਾਈ ਹਮਲਿਆਂ ਵਿਚ ਤਬਾਹ ਹੋਏ ਯੂਕਰੇਨ ਦੇ ਐਨਰਜੀ ਇੰਫ੍ਰਾਸਟ੍ਰਕਟਰ ਯਾਨੀ ਊਰਜਾ ਦੇ ਢਾਂਚਿਆਂ ਨੂੰ ਠੀਕ ਕਰਨ ਵਿਚ ਭਾਰਤ ਤੋਂ ਸਹਿਯੋਗ ਦੀ ਅਪੀਲ ਕਰੇਗੀ। ਝਾਪਰੋਵ ਪੀਐੱਮ ਮੋਦੀ ਨੂੰ ਵੀ ਯੂਕਰੇਨ ਆਉਣ ਦਾ ਸੱਦਾ ਦੇ ਸਕਦੀ ਹੈ।
ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ।ਅਜਿਹੇ ਵਿਚ ਯੂਕਰੇਨ, ਰੂਸ ਦੇ ਨਾਲ ਜੰਗ ਦੇ ਮੁੱਦੇ ਨੂੰ ਇਸ ਮੰਚ ‘ਤੇ ਚੁੱਕਣਾ ਚਾਹੁੰਦਾ ਹੈ। ਰਿਪੋਰਟ ਮੁਤਾਬਕ ਝਾਪਰੋਵ ਭਾਰਤ ਤੋਂ ਜੀ-20 ਸਮਿਟ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੂੰ ਬੋਲਣ ਦੇਣ ਦਾ ਮੌਕਾ ਵੀ ਮੰਗ ਸਕਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਗੰਦੇ ਨਾਲੇ ‘ਚ ਡਿੱਗਿਆ ਬੱਚਾ, ਲੋਕਾਂ ਨੇ ਮਾਂ ‘ਤੇ ਲਗਾਏ ਗੰਭੀਰ ਦੋਸ਼
ਯੂਕਰੇਨ ਦੀ ਵਿਦੇਸ਼ ਦੇ ਭਾਰਤ ਆਉਣ ਤੋਂ ਇਕ ਮਹੀਨੇ ਪਹਿਲਾਂ ਮਾਰਚ ਵਿਚ ਭਾਰਤ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਜੰਗ ‘ਤੇ ਹੋ ਰਹੀ ਰੂਸ ਦੀਆਂ ਆਲੋਚਨਾਵਾਂ ‘ਤੇ ਜਵਾਬ ਦਿੱਤਾ ਸੀ। ਪੁਤਿਨ ਦੇ ਵਿਦੇਸ਼ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਜੰਗ ਹੀ ਯੂਕਰੇਨ ਨਾਲ ਵਿਵਾਦ ਦਾ ਇਕਲੌਤਾ ਹੱਲ ਸੀ ਇਸ ਦੇ ਜਵਾਬ ਵਿਚ ਸਰਗੇਈ ਲਾਵਰੋਵ ਨੇ ਕਿਹਾ ਦੂਜੇ ਦੇਸ਼ਾਂ ਵਿਚ ਘੁਸਪੈਠ ਨੂੰ ਲੈ ਕੇ ਅਮਰੀਕਾ ਤੋਂ ਸਵਾਲ ਕਿਉਂ ਨਹੀਂ ਪੁੱਛਦਾ ਹੈ?
ਲਾਵਰੋਵ ਨੇ ਕਿਹਾ ਕਿ ਕੀ ਤੁਸੀਂ ਅਮਰੀਕਾ ਤੇ ਨਾਟੋ ਤੋਂ ਪੁੱਛੋ ਕਿ ਉਹ ਅਫਗਾਨਿਸਤਾਨ ਇਰਾਕ ਤੇ ਸੀਰੀਆ ਵਿਚ ਜੋ ਕਰ ਰਹੇ ਹਨ ਉੁਹ ਸਹੀ ਹੈ? ਲਾਵਰੋਵ ਦੇ ਇਸ ਜਵਾਬ ‘ਤੇ ਉਥੇ ਮੌਜੂਦ ਲੋਕਾਂ ਨੇ ਜੰਮ ਕੇ ਤਾੜੀਆਂ ਵਜਾਈਆਂ।
ਵੀਡੀਓ ਲਈ ਕਲਿੱਕ ਕਰੋ -: