ਭਾਰਤ ਦੇ ਜ਼ੋਰ ਪਾਉਣ ਦੇ ਬਾਵਜੂਦ ਪਾਕਿਸਤਾਨ ਵਿਸ਼ੇਸ਼ ਗਲਿਆਰੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਵਸੂਲ ਰਿਹਾ ਹੈ।
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਸ ਹਫਤੇ ਸੰਸਦ ਨੂੰ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਨੂੰ ਪਾਸਪੋਰਟ ਮੁਕਤ ਕਰਨ ਲਈ ਲਈ ਤਜਵੀਜ਼ਾਂ ਮਿਲੀਆਂ ਹਨ। ਹਾਲਾਂਕਿ, 24 ਅਕਤੂਬਰ, 2019 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਸਤਾਖਰ ਕੀਤੇ ਗਏ ਦੁਵੱਲੇ ਸਮਝੌਤੇ ਵਿੱਚ ਇਹ ਜ਼ਰੂਰੀ ਹੈ ਕਿ ਸ਼ਰਧਾਲੂ ਇੱਕ ਵੈਧ ਪਾਸਪੋਰਟ ‘ਤੇ ਯਾਤਰਾ ਕਰਨਗੇ।
ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਲਗਾਤਾਰ ਤਾਕੀਦ ਕੀਤੀ ਹੈ ਕਿ ਸ਼ਰਧਾਲੂਆਂ ਦੀਆਂ ਇੱਛਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ ਕੋਈ ਫੀਸ ਜਾਂ ਚਾਰਜ ਨਹੀਂ ਲੈਣਾ ਚਾਹੀਦਾ। ਪਾਕਿਸਤਾਨ ਹਾਲਾਂਕਿ, ਹਰ ਸ਼ਰਧਾਲੂ ‘ਤੇ 20 ਡਾਲਰ ਦਾ ਟੈਕਸ ਲਗਾਉਣਾ ਜਾਰੀ ਰੱਖਿਆ ਹੈ।
ਉਨ੍ਹਾਂ ਇਹ ਜਾਣਕਾਰੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ, ਜਿਨ੍ਹਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੇ ਤੀਰਥ ਯਾਤਰਾ ਨੂੰ ਪਾਸਪੋਰਟ ਮੁਕਤ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ : ‘ਮਨ ਕੀ ਬਾਤ’ : 39 ਦਿਨਾਂ ਦੀ ਧੀ ਦੇ ਅੰਗਦਾਨ ਕਰਨ ਵਾਲੇ ਪੰਜਾਬ ਦੇ ਜੋੜੇ ਦੀ PM ਮੋਦੀ ਨੇ ਕੀਤੀ ਤਾਰੀਫ਼
ਮੁਰਲੀਧਰਨ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਤੋਂ ਜ਼ੀਰੋ ਪੁਆਇੰਟ ਤੱਕ ਹਾਈਵੇਅ ਅਤੇ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ) ਸਮੇਤ ਅਤਿ ਆਧੁਨਿਕ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ। 9 ਨਵੰਬਰ, 2019 ਨੂੰ ਇਸ ਦੇ ਉਦਘਾਟਨ ਤੋਂ ਬਾਅਦ ਲਗਭਗ 1.7 ਲੱਖ ਸ਼ਰਧਾਲੂ ਲਾਂਘੇ ਰਾਹੀਂ ਗੁਰਦੁਆਰੇ ਦੇ ਦਰਸ਼ਨ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: