ਯੂਕਰੇਨ ‘ਤੇ ਹਮਲੇ ਜਿਥੇ ਲਗਭਗ ਸਾਰੇ ਦੇਸ਼ ਰੂਸ ਦੇ ਖਿਲਾਫ ਹੋ ਗਏ ਹਨ। ਰੂਸ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਵੀ ਇਸ ਜੰਗ ਖਿਲਾਫ ਆਪਣਾ ਵਿਰੋਧ ਜ਼ਾਹਿਰ ਕਰਨ ਲਈ ਰੂਸ ‘ਚ ਆਪਣੀਆਂ ਸੇਵਾਵਾਂ ਨੂੰ ਬੰਦ ਕਰ ਰਹੀਆਂ ਹਨ। ਇਸੇ ਲੜੀ ਸ਼ਰਾਬ ਦੀ ਕੰਪਨੀ ਡਿਆਜਿਓ ਨੇ ਰੂਸ ਵਿੱਚ ਸ਼ਰਾਬ ਦੀ ਸਪਲਾਈ ਕਰਨ ‘ਤੇ ਰੋਕ ਲਾ ਦਿੱਤੀ ਹੈ। ਡਿਆਜਿਓ ਕੰਪਨੀ ਜਾਨੀ ਵਾਕਰ, ਕੈਪਟਨ ਮਾਰਗਨ, ਗਿਨੀਜ਼, ਸਮਰਨਾਫ, ਵ੍ਹਾਈਟ ਹਾਰਸ ਤੇ ਹੋਰ ਬ੍ਰਾਂਡ ਬਣਾਉਂਦੀ ਹੈ।
ਰੂਸ ਦੇ ਇੱਕ ਟੀਵੀ ਰਿਪੋਰਟ ਮੁਤਾਬਕ ਡਿਆਜਿਓ ਨੇ ਰੂਸ ਨੂੰ ਸ਼ਰਾਬ ਦੀ ਸਪਲਾਈ ਨੂੰ ਰੋਕ ਦਿੱਤਾ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਕਈ ਹੋਰ ਕੰਪਨੀਆਂ ਨੇ ਆਪਣੀ ਸਪਲਾਈ ਨੂੰ ਰੋਕ ਦਿੱਤਾ ਹੈ।
ਦੂਜੇ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਫਰਨੀਚਰ ਬ੍ਰਾਂਡ IKEA ਰੂਸ ਵਿੱਚ ਆਪਣੇ ਸਾਰੇ ਸਟੋਰ ਬੰਦ ਕਰ ਰਿਹਾ ਹੈ, ਨਾਲ ਹੀ ਰੂਸ ਤੇ ਬੇਲਾਰੂਸ ਵਿੱਚ ਆਪਣੇ ਸਾਰੇ ਸੋਰਸਿੰਗ ਨੂੰ ਰੋਕ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
IKEA ਵੱਲੋਂ ਕਿਹਾ ਗਿਆ ਹੈ ਕਿ ਜੰਗ ਦਾ ਮਨੁੱਖੀ ਜੀਵਨ ‘ਤੇ ਗੰਭੀਰ ਅਸਰ ਹੁੰਦਾ ਹੈ। ਜੰਗ ਦੇ ਚੱਲਦਿਆਂ ਵਪਾਰਕ ਹਾਲਾਤਾਂ ਦੀ ਸਪਲਾਈ ਵਿੱਚ ਗੰਭੀਰ ਰੁਕਾਵਟਾਂ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਕੰਪਨੀ ਦੇ ਗਰੁੱਪ ਨੇ ਰੂਸ ਵਿੱਚ IKEA ਦੇ ਸਪਲਾਈ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਲਿਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਅਗਸਤ ਦੌਰਾਨ ਰੂਸ ਵਿੱਚ IKEA ਦਾ 10ਵਾਂ ਸਭ ਤੋਂ ਵੱਡਾ ਬਾਜ਼ਾਰ ਸੀ। ਬੇਲਾਰੂਸ ਪੂਰੀ ਤਰ੍ਹਾਂ ਤੋਂ IKEA ਲਈ ਇੱਕ ਸੋਰਸਿੰਗ ਬਾਜ਼ਾਰ ਹੈ। ਇਸ ਦਾ ਦੇਸ਼ ਵਿੱਚ ਕੋਈ ਸਟੋਰ ਨਹੀਂ ਹੈ।